ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ
ਪੱਤਰ ਪ੍ਰੇਰਕ
ਪਠਾਨਕੋਟ, 3 ਅਪਰੈਲ
ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ ਪਠਾਨਕੋਟ ਪੁੱਜਣ ’ਤੇ ਨਗਰ ਕੀਰਤਨ ਦਾ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਅਤੇ ਗੁਰੂ ਗਰੰਥ ਸਾਹਿਬ ਨੂੰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਿੱਚ ਸਜਾਇਆ ਹੋਇਆ ਸੀ।
ਗੁਰਦੁਆਰਾ ਬਾਰਠ ਸਾਹਿਬ ਦੇ ਮੈਨੈਜਰ ਸਰਵਜੀਤ ਸਿੰਘ, ਭਾਈ ਸੁਖਰਾਜ ਹੈਂਡ ਗ੍ਰੰਥੀ, ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ, ਬਾਬਾ ਗੁਰਮੀਤ ਸਿੰਘ, ਹਰਪਾਲ ਸਿੰਘ ਰੰਧਾਵਾ, ਰਮਨੀਕ ਸਿੰਘ, ਸ਼ੈਲੇਂਦਰ ਸਿੰਘ, ਜੋਗਾ ਸਿੰਘ ਮਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਮਿੰਟੂ ਕਨਵਰ, ਸਰਬੱਤ ਖਾਲਸਾ ਦੇ ਸੇਵਾਦਾਰ ਗੁਰਦੀਪ ਸਿੰਘ ਮੀਰਪੁਰੀ, ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਮੀਰੀ-ਪੀਰੀ ਪ੍ਰਚਾਰ ਸੰਸਥਾ ਦੇ ਚੇਅਰਮੈਨ ਗੁਰਮਿੰਦਰ ਸਿੰਘ ਚਾਵਲਾ, ਪ੍ਰਧਾਨ ਗੁਰਨਾਮ ਸਿੰਘ ਛੀਨਾ, ਮੁੱਖ ਸਲਾਹਕਾਰ ਬਲਦੇਵ ਸਿੰਘ, ਜੋਗਾ ਸਿੰਘ, ਕੇਵਲ ਸਿੰਘ, ਕਮਲਪ੍ਰੀਤ ਸਿੰਘ ਸਾਹਨੀ, ਸੁਖਬੀਰ ਸਿੰਘ ਬਾਜਵਾ, ਜੀਐਸ ਸੇਠੀ, ਕੁਲਜੀਤ ਸਿੰਘ, ਸੁਜਾਨ ਸਿੰਘ, ਰਣਜੋਧ ਸਿੰਘ, ਰਮਨੀਕ ਸਿੰਘ ਤੇ ਹਰਪਾਲ ਸਿੰਘ ਆਦਿ ਆਗੂ ਨਗਰ ਕੀਰਤਨ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਸਨ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਅਤੇ ਵਧੀਕ ਜ਼ਿਲ੍ਹਾ ਜੱਜ ਰਵਦੀਪ ਸਿੰਘ ਹੁੰਦਲੇ ਨੇ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਰੁਮਾਲਾ ਭੇਟ ਕੀਤਾ। ਇਹ ਨਗਰ ਕੀਤਰਨ ਸਰਨਾ, ਸਰਨਾ ਨਹਿਰ, ਧੀਰਾ, ਦਸ਼ਮੇਸ਼ ਕਲੌਨੀ, ਸ਼ਹੀਦ ਭਗਤ ਸਿੰਘ ਚੌਂਕ, ਢਾਂਗੂ ਰੋਡ, ਡਲਹੌਜੀ ਰੋਡ ਆਦਿ ਬਜ਼ਾਰਾਂ ਵਿੱਚੋਂ ਦੀ ਹੋ ਕੇ ਸੰਤ ਆਸ਼ਰਮ ਸਕੂਲ ਦੀ ਗਰਾਊਂਡ ’ਚ ਪੁੱਜ ਕੇ ਸਮਾਪਤ ਹੋਇਆ।