ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਮਨਾਈ
07:23 AM Apr 13, 2025 IST
ਭੁੱਚੋ ਮੰਡੀ: ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਖਾਲਸਾ ਪੰਥ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ ਪੇਸ਼ ਕੀਤੇ ਅਤੇ ਸਾਕਾ ਜੱਲ੍ਹਿਆਂਵਾਲਾ ਬਾਗ ਦੀ ਤ੍ਰਸਦੀ ਨੂੰ ਦਰਸਾਉਂਦਾ ਨੁੱਕੜ ਨਾਟਕ ਪੇਸ਼ ਕੀਤਾ। ਉਨ੍ਹਾਂ ਰੰਗ ਬਰੰਗੇ ਭਾਰਤੀ ਅਤੇ ਪੰਜਾਬੀ ਪਹਿਰਾਵੇ ਪਹਿਨੇ ਹੋਏ ਸਨ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਗੀਤ, ਨਾਟਕ ਅਤੇ ਭਾਸ਼ਣ ਪੇਸ਼ ਕੀਤੇ। ਮੈਡਮ ਕੁਲਵੰਤ ਕੌਰ ਨੇ ਵਿਸਾਖੀ ਦੇ ਮਹੱਤਵ ਅਤੇ ਡਾ. ਬੀਆਰ ਅੰਬੇਡਕਰ ਜੈਅੰਤੀ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਐੱਮਡੀ ਪ੍ਰੋਫੈਸਰ ਐੱਮਐੱਲ ਅਰੋੜਾ, ਪ੍ਰਿੰਸੀਪਲ ਮੈਡਮ ਕੰਚਨ, ਸੋਨੀਆ ਧਵਨ ਅਤੇ ਰਚਨਾ ਜਿੰਦਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਅਤੇ ਅੰਬੇਡਕਰ ਜੈਅੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। -ਪੱਤਰ ਪ੍ਰੇਰਕ
Advertisement
Advertisement
Advertisement