ਕੁਸ਼ਤੀ: ਆਸ਼ੂ ਨੇ ਕਾਂਸੇ ਦਾ ਤਗਮਾ ਜਿੱਤਿਆ
12:32 PM Feb 06, 2023 IST
ਜ਼ਗਰੇਬ: ਏਸ਼ਿਆਈ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜੇਤੂ ਭਾਰਤੀ ਪਹਿਲਵਾਨ ਆਸ਼ੂ ਨੇ ਅੱਜ ਇੱਥੇ ਕੁਸ਼ਤੀ ਦੀ ਜ਼ਗਰੇਬ ਓਪਨ ਰੈਂਕਿੰਗ ਸੀਰੀਜ਼ ਦੇ ਆਖਰੀ ਦਿਨ ਗ੍ਰੀਕੋ-ਰੋਮਨ ਵਰਗ ਦੇ 67 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਕਾਂਸੇ ਦਾ ਤਗਮਾ ਜਿੱਤਿਆ। 23 ਸਾਲਾ ਪਹਿਲਵਾਨ ਨੇ ਲਿਥੂਆਨੀਆ ਦੇ ਐਡਮਸ ਗ੍ਰਿਗਲਿਊਨਸ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਭਾਰਤ ਲਈ ਦੂਜਾ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਅਮਨ ਸਹਿਰਾਵਤ ਨੇ ਟੂਰਨਾਮੈਂਟ ਦੇ ਪਹਿਲੇ ਦਿਨ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਕੁਆਲੀਫਿਕੇਸ਼ਨ ਗੇੜ ਵਿੱਚ ਆਸ਼ੂ ਨੂੰ ਇਰਾਨ ਦੇ ਰੇਜ਼ਾ ਮਹਿਦੀ ਅੱਬਾਸੀ ਤੋਂ 9-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੱਜ ਦਾ ਮੈਚ ਜਿੱਤਣ ਤੋਂ ਪਹਿਲਾਂ ਉਸ ਨੇ ਨਾਰਵੇ ਦੇ ਹਾਵਰਡ ਜੋਰਗੇਨਸਨ ਨੂੰ 9-0 ਨਾਲ ਅਤੇ ਹੰਗਰੀ ਦੇ ਐਡਮ ਫੋਲੇਕ ਨੂੰ 8-0 ਨਾਲ ਮਾਤ ਦਿੱਤੀ ਸੀ। -ਪੀਟੀਆਈ
Advertisement
Advertisement