ਮਹਿਲਾ ਇੱਕ ਰੋਜ਼ਾ ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 15 ਦੌੜਾਂ ਨਾਲ ਹਰਾਇਆ
03:01 AM Apr 30, 2025 IST
ਕੋਲੰਬੋ: ਪ੍ਰਤੀਕਾ ਰਾਵਲ ਦੀ ਸ਼ਾਨਦਾਰੀ ਪਾਰੀ ਮਗਰੋਂ ਸਪਿੰਨਰ ਸਨੇਹ ਰਾਣਾ ਦੀਆਂ ਪੰਜ ਵਿਕਟਾਂ ਸਦਕਾ ਭਾਰਤ ਨੇ ਅੱਜ ਇੱਥੇ ਮਹਿਲਾ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ 15 ਦੌੜਾਂ ਨਾਲ ਹਰਾ ਦਿੱਤਾ। ਇਸ ਤਿਕੋਣੀ ਲੜੀ ਵਿੱਚ ਭਾਰਤ ਨੇ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਪ੍ਰਤੀਕਾ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ 91 ਗੇਂਦਾਂ ਵਿੱਚ 78 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਮਦਦ ਨਾਲ ਭਾਰਤ ਨੇ ਛੇ ਵਿਕਟਾਂ ’ਤੇ 276 ਦੌੜਾਂ ਬਣਾਈਆਂ। ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ 49.2 ਓਵਰਾਂ ਵਿੱਚ 261 ਦੌੜਾਂ ਬਣਾ ਕੇ ਢੇਰ ਹੋ ਗਈ। ਪੰਜ ਵਿਕਟਾਂ ਲੈਣ ਵਾਲੀ ਸਨੇਹ ਰਾਣਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਉਸ ਨੇ ਇੱਕ ਹੀ ਓਵਰ ਵਿੱਚ ਤਿੰਨ ਵਿਕਟਾਂ ਲਈਆਂ। ਦੱਖਣੀ ਅਫਰੀਕਾ ਲਈ ਤਾਜਮਿਨ ਬ੍ਰਿਟਸ ਨੇ ਸਭ ਤੋਂ ਵੱਧ 109 ਦੌੜਾਂ ਬਣਾਈਆਂ। -ਪੀਟੀਆਈ
Advertisement
Advertisement