ਡੋਪਿੰਗ ਮਾਮਲੇ ’ਚ ਦੌੜਾਕ ਮੁੰਜਾਲ ’ਤੇ ਪੰਜ ਸਾਲ ਦੀ ਪਾਬੰਦੀ
03:59 AM Apr 30, 2025 IST
ਨਵੀਂ ਦਿੱਲੀ: ਨੇਵੀ ਦੌੜਾਕ ਰਾਮੇਸ਼ਵਰ ਮੁੰਜਾਲ ਦਾ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਵਿਸ਼ਵ ਅਥਲੈਟਿਕਸ ਦੀ ਅਥਲੈਟਿਕਸ ਇੰਟੈਗ੍ਰਿਟੀ ਯੂਨਿਟ (ਏਆਈਯੂ) ਨੇ ਉਸ ’ਤੇ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਮੁੰਜਾਲ ਨੇ ਪਿਛਲੇ ਸਾਲ 8 ਦਸੰਬਰ ਨੂੰ ਮੁੰਬਈ ਵਿੱਚ ਨੇਵੀ ਹਾਫ ਮੈਰਾਥਨ ਦਾ ਖਿਤਾਬ ਜਿੱਤਿਆ ਸੀ। ਪਰ ਹੁਣ ਉਸ ਦੇ ਨਮੂਨੇ ਵਿੱਚ ਪਾਬੰਦੀਸ਼ੁਦਾ ਪਦਾਰਥ ਮਿਲਣ ’ਤੇ ਇਹ ਖਿਤਾਬ ਉਸ ਕੋਲੋਂ ਵਾਪਸ ਲੈ ਲਿਆ ਗਿਆ ਹੈ। 27 ਸਾਲਾ ਅਥਲੀਟ ਨੇ ਉਦੋਂ ਇੱਕ ਘੰਟਾ ਨੌਂ ਮਿੰਟ ਅਤੇ ਤਿੰਨ ਸੈਕਿੰਡ ਦੇ ਸਮੇਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਸੀ। ਉਸ ਦੇ ਨਮੂਨੇ ਦੀ ਜਾਂਚ ਨਵੀਂ ਦਿੱਲੀ ਵਿੱਚ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਵੱਲੋਂ ਮਾਨਤਾ ਪ੍ਰਾਪਤ ਰਾਸ਼ਟਰੀ ਡੋਪ ਟੈਸਟਿੰਗ ਲੈਬ ਵਿੱਚ ਕੀਤੀ ਗਈ, ਜਿਸ ਨੇ ਇਸ ਸਾਲ 12 ਮਾਰਚ ਨੂੰ ਆਪਣੀ ਰਿਪੋਰਟ ਦਿੱਤੀ ਸੀ। ਟੈਸਟ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। -ਪੀਟੀਆਈ
Advertisement
Advertisement