ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਲ: ਪੰਜਾਬ ਅਤੇ ਚੇਨੱਈ ਵਿਚਾਲੇ ਟੱਕਰ ਅੱਜ

03:02 AM Apr 30, 2025 IST
featuredImage featuredImage

ਚੇਨੱਈ, 29 ਅਪਰੈਲ
ਚੇਨੱਈ ਸੁਪਰ ਕਿੰਗਜ਼ ਦੀ ਟੀਮ ਪਲੇਅਆਫ ਦੀ ਦੌੜ ’ਚੋਂ ਲਗਪਗ ਬਾਹਰ ਹੋ ਚੁੱਕੀ ਹੈ ਪਰ ਉਹ ਬੁੱਧਵਾਰ ਨੂੰ ਇੱਥੇ ਪੰਜਾਬ ਕਿੰਗਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰੇਗੀ। ਪੰਜ ਵਾਰ ਦੀ ਚੈਂਪੀਅਨ ਚੇਨੱਈ ਲਈ ਇਹ ਸੀਜ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਚੇਨੱਈ ਨੌਂ ਮੈਚਾਂ ’ਚੋਂ ਸਿਰਫ਼ ਦੋ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਦੂਜੇ ਪਾਸੇ ਪੰਜਾਬ ਕਿੰਗਜ਼ ਨੌਂ ਮੈਚਾਂ ’ਚੋਂ ਪੰਜ ਜਿੱਤਾਂ ਨਾਲ ਪੰਜਵੇਂ ਸਥਾਨ ’ਤੇ ਕਾਬਜ਼ ਹੈ। ਚੇਨੱਈ ਦੀ ਟੀਮ ਪਲੇਅਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਧੁੰਦਲੀਆਂ ਉਮੀਦਾਂ ਜਿਉਂਦੀਆਂ ਰੱਖਣ ਲਈ ਟੂਰਨਾਮੈਂਟ ਦੀ ਆਪਣੀ ਤੀਜੀ ਜਿੱਤ ਦਰਜ ਕਰਨਾ ਚਾਹੇਗੀ। ਕੂਹਣੀ ਦੀ ਸੱਟ ਕਾਰਨ ਬਾਹਰ ਹੋਏ ਰਿਤੂਰਾਜ ਗਾਇਕਵਾੜ ਤੋਂ ਬਾਅਦ ਕਪਤਾਨੀ ਸੰਭਾਲਣ ਵਾਲਾ ਮਹਿੰਦਰ ਸਿੰਘ ਧੋਨੀ ਵਰਗਾ ਖਿਡਾਰੀ ਵੀ ਟੀਮ ਦੀ ਕਿਸਮਤ ਨਹੀਂ ਬਦਲ ਸਕਿਆ। ਧੋਨੀ ਨੇ ਮੰਨਿਆ ਕਿ ਚੇਨੱਈ ਦੀ ਟੀਮ ਹੁਣ ਤੱਕ ਸਹੀ ਸੁਮੇਲ ਨਹੀਂ ਲੱਭ ਸਕੀ।
ਇਸ ਮੈਚ ਵਿੱਚ ਕੁਝ ਖਿਡਾਰੀਆਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਿਆ ਜਾ ਸਕਦਾ ਹੈ। ਚੇਨੱਈ ਦਾ ਨੌਜਵਾਨ ਖਿਡਾਰੀ ਆਯੂਸ਼ ਮਹਾਤਰੇ ਪਾਵਰਪਲੇਅ ਵਿੱਚ ਅਰਸ਼ਦੀਪ ਸਿੰਘ ਦਾ ਸਾਹਮਣਾ ਕਰਦਿਆਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ। ਵਿਚਕਾਰਲੇ ਓਵਰਾਂ ਵਿੱਚ ਸਭ ਤੋਂ ਮਨੋਰੰਜਕ ਮੁਕਾਬਲਾ ਚੇਨੱਈ ਦੇ ਸ਼ਿਵਮ ਦੂਬੇ ਅਤੇ ਪੰਜਾਬ ਦੇ ਯੁਜ਼ਵੇਂਦਰ ਚਾਹਲ ਵਿਚਾਲੇ ਹੋਣ ਦੀ ਉਮੀਦ ਹੈ। ਪ੍ਰਿਯਾਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਪੰਜਾਬ ਨੂੰ ਵਧੀਆ ਸ਼ੁਰੂਆਤ ਦਿਵਾਉਂਦੇ ਆ ਰਹੇ ਹਨ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ’ਤੇ ਉਨ੍ਹਾਂ ਦੀ ਵਿਕਟ ਲੈਣ ਦੀ ਜ਼ਿੰਮੇਵਾਰੀ ਹੋਵੇਗੀ। -ਪੀਟੀਆਈ

Advertisement

Advertisement