ਕਿਸਾਨ ਜਥੇਬੰਦੀ ਵੱਲੋਂ ਮਾਰਕੀਟ ਕਮੇਟੀ ਨੂੰ ਮੰਗ ਪੱਤਰ
07:02 AM May 06, 2025 IST
ਸ਼ਹਿਣਾ: ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਇਕਾਈ ਸ਼ਹਿਣਾ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਧੰਨਾ ਸਿੰਘ ਚੂੰਘਾਂ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਦੇ ਨਾਂ ਸੈਕਟਰੀ ਮਾਰਕੀਟ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਸਬਾ ਸ਼ਹਿਣਾ ਦੀ ਦਾਣਾ ਮੰਡੀ ਵਿੱਚ ਵੱਡੇ ਸੈੱਡ ਬਣਾਏ ਜਾਣ, ਮੰਡੀ ’ਚ ਨਵੇਂ ਫੜ੍ਹ ’ਚ ਪਏ ਟੋਏ ਠੀਕ ਕੀਤੇ ਜਾਣ, ਮੰਡੀ ’ਚ ਪੀਣ ਲਈ ਪਾਣੀ ਅਤੇ ਪਖ਼ਾਨਿਆਂ ਦਾ ਪ੍ਰਬੰਧ, ਸ਼ਹਿਣਾ ਮੰਡੀ ਦੇ ਚਾਰ ਪਾਸੇ ਸੜਕ ਬਣਾਉਣ, ਪਿੰਡ ਮੱਲੀਆਂ ਤੋਂ ਸ਼ਹਿਣਾ ਅਤੇ ਸ਼ਹਿਣਾ ਤੋਂ ਪਿੰਡ ਪੱਖੋਕੇ ਲਿੰਕ ਸੜਕਾਂ ਨੂੰ ਜੋੜਨ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement