ਕਿਸਾਨ ਆਗੂ ਦੇ ਘਰ ਪੁਲੀਸ ਵੱਲੋਂ ਛਾਪਾ
04:52 AM Mar 21, 2025 IST
ਪੱਤਰ ਪ੍ਰੇਰਕ
Advertisement
ਗੁਰੂਸਰ ਸੁਧਾਰ, 20 ਮਾਰਚ
ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਮੋਰਚਿਆਂ ਨੂੰ ਉਖਾੜ ਦੇਣ ਤੋਂ ਬਾਅਦ ਅੱਜ ਤੜਕਸਾਰ ਕੁਝ ਕਿਸਾਨ ਆਗੂਆਂ ਦੇ ਘਰਾਂ ਉੱਪਰ ਛਾਪੇ ਮਾਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਕੀਤੀ ਗਈ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਦੀ ਨਾਰੰਗਵਾਲ ਵਿੱਚ ਰਿਹਾਇਸ਼ ਉਪਰ ਥਾਣਾ ਜੋਧਾਂ ਦੀ ਪੁਲੀਸ ਨੇ ਕਰੀਬ 6 ਵਜੇ ਛਾਪਾ ਮਾਰਿਆ, ਪਰ ਉਹ ਘਰ ਨਹੀਂ ਮਿਲੇ।
Advertisement
ਉੱਧਰ, ਰਾਏਕੋਟ ਪੁਲੀਸ ਵੱਲੋਂ ਕਿਸਾਨ ਆਗੂਆਂ ਦੀ ਸਰਗਰਮੀ ਉਪਰ ਨਿਗ੍ਹਾ ਰੱਖੀ ਜਾ ਰਹੀ ਹੈ। ਇਸ ਦੀ ਪੁਸ਼ਟੀ ਥਾਣਾ ਸਦਰ ਰਾਏਕੋਟ ਦੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਕੀਤੀ ਹੈ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਸੂਬਾ ਸਰਕਾਰ ਦੀ ਨਿੰਦਾ ਕੀਤੀ ਹੈ।
Advertisement