ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦੀ ਕੁੱਟਮਾਰ
ਰਮੇਸ਼ ਭਾਰਦਵਾਜ
ਲਹਿਰਾਗਾਗਾ, 25 ਅਪਰੈਲ
ਇੱਥੋਂ ਨੇੜਲੇ ਪਿੰਡ ਖਾਈ ਦੇ ਇੱਕ ਪਰਿਵਾਰ ਦੀ ਜ਼ਮੀਨ ਕਥਿਤ ਤੌਰ ’ਤੇ ‘ਆਪ’ ਆਗੂ ਦੀ ਸ਼ਹਿ ’ਤੇ ਲਹਿਰਾਗਾਗਾ ਇਲਾਕੇ ਵਿੱਚ ਸਰਗਰਮ ਭੂ ਮਾਫੀਆ ਧੱਕੇ ਨਾਲ ਦੱਬਣੀ ਚਾਹੁੰਦਾ ਸੀ ਜਿਸ ਖਿਲਾਫ ਪਿੰਡ ਖਾਈ ਦਾ ਇਕੱਠ ਹੋਇਆ। ਇਸ ਮਾਮਲੇ ਦੀ ਪੈਰਵਾਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਨਿਰਭੈ ਸਿੰਘ ਖਾਈ ਕਰ ਰਹੇ ਸਨ। ਆਪਣੇ ਮਨਸੂਬੇ ਸਫਲ ਨਾ ਹੁੰਦਿਆਂ ਦੇਖ ਕੇ ਕਥਿਤ ਭੂ ਮਾਫੀਆ ਗਰੋਹ ਦੇ ਹਮਲਾਵਰਾਂ ਨੇ ਅੱਜ ਸਵੇਰੇ ਜਦੋਂ ਨਿਰਭੈ ਸਿੰਘ ਖਾਈ ਆਪਣੀ ਸਰਕਾਰੀ ਡਿਊਟੀ ਕਰਨ ਸਕੂਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਗੱਡੀ ਨੇ ਅੱਗਿਓਂ ਫੇਟ ਮਾਰੀ ਤੇ ਇੱਕ ਗੱਡੀ ਨਾਲ ਪਿੱਛੋਂ ਫੇਟ ਮਾਰੀ ਤੇ ਘੇਰ ਕੇ ਲੋਹੇ ਦੀਆਂ ਰਾਡਾਂ ਨਾਲ ਦੋਵੇਂ ਲੱਤਾਂ ਤੇ ਇੱਕ ਬਾਂਹ ਤੋੜ ਦਿੱਤੀ ਗਈ ਅਤੇ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਉਕਤ ਹਮਲਾਵਰ ਨਿਰਭੈ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰਕੇ ਲੈ ਕੇ ਜਾ ਰਹੇ ਸਨ ਪਰ ਆਲੇ ਦੁਆਲੇ ਲੋਕ ਇਕੱਠੇ ਹੋਣ ’ਤੇ ਉਹ ਫਰਾਰ ਹੋ ਗਏ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ ਚੂਲੜ ਨੇ ਦੱਸਿਆ ਕਿ ਨਿਰਭੈ ਸਿੰਘ ’ਤੇ ਉਕਤ ਹਮਲਾ ਗਰੀਬ ਪਰਿਵਾਰ ਦੀ ਜ਼ਮੀਨ ’ਤੇ ਭੂ ਮਾਫੀਆ ਨੂੰ ਕਬਜ਼ੇ ਤੋਂ ਰੋਕਣ ਦੀ ਰੰਜਿਸ਼ ਹੇਠ ਕੀਤਾ ਗਿਆ ਹੈ।
ਜਥੇਬੰਦੀ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੌਰੀ ਉਨ੍ਹਾਂ ’ਤੇ ਬਣਦੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਤੇ ਗ੍ਰਿਫ਼ਤਾਰ ਕੀਤਾ ਜਾਵੇ। ਜ਼ਖ਼ਮੀ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ਤੋਂ ਡੀਐਮਸੀ ਹਸਪਤਾਲ ਭੇਜਿਆ ਗਿਆ। ਇਸ ਮਾਮਲੇ ਦੀ ਜਾਂਚ ਏਐਸਆਈ ਹਰਿੰਦਰ ਸਿੰਘ ਨੂੰ
ਆਟੋ ਚਾਲਕਾਂ ਵੱਲੋਂ ਈ-ਰਿਕਸ਼ਾ ਚਾਲਕ ਦੀ ਕੁੱਟਮਾਰ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 25 ਅਪਰੈਲ
ਇੱਥੋਂ ਦੇ ਗਗਨ ਚੌਕ ਬਾਈਪਾਸ ’ਤੇ ਖੜ੍ਹਦੇ ਆਟੋ ਚਾਲਕਾਂ ਦੀ ਧੱਕੇਸ਼ਾਹੀ ਉਸ ਵੇਲ਼ੇ ਸਿਖਰ 'ਤੇ ਪਹੁੰਚ ਗਈ ਜਦੋਂ ਲਗਪਗ ਇਕ ਦਰਜਨ ਦੇ ਕਰੀਬ ਆਟੋ ਚਾਲਕਾਂ ਨੇ ਇਕ ਈ ਰਿਕਸ਼ਾ ਚਾਲਕ ਵਰਿੰਦਰ ਸਿੰਘ ਦੀ ਮਾਰਕੁਟਾਈ ਕਰਦਿਆਂ ਉਸ ਦਾ ਈ ਰਿਕਸ਼ਾ ਤੋੜ ਦਿੱਤਾ। ਇਕ ਹੋਰ ਈ ਰਿਕਸ਼ਾ ਚਾਲਕ ਅਨੂ ਸਹਿਗਲ ਦਾ ਈ ਰਿਕਸ਼ਾ ਖੋਹ ਲਿਆ। ਅਮਰਜੀਤ ਕੌਰ ਪਤਨੀ ਵਰਿੰਦਰ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਪਟਿਆਲ਼ਾ, ਡਿਪਟੀ ਕਮਿਸ਼ਨਰ ਪਟਿਆਲ਼ਾ ਅਤੇ ਡੀਐਸਪੀ ਰਾਜਪੁਰਾ ਨੂੰ ਦਰਖਾਸਤ ਭੇਜ ਕੇ ਲਿਖਿਆ ਕਿ ਉਸ ਦਾ ਪਤੀ ਕਿਸ਼ਤਾਂ ’ਤੇ ਲਏ ਈ ਰਿਕਸ਼ਾ ਨੂੰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਜੋ ਕਿ ਰੇਲਵੇ ਸਟੇਸ਼ਨ ਤੋਂ ਗਿਆਨ ਸਾਗਰ ਹਸਪਤਾਲ ਤੱਕ ਸਵਾਰੀਆਂ ਲੈ ਕੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੀਜ਼ਲ ਅਤੇ ਗੈਸ ਵਾਲ਼ੇ ਆਟੋ ਚਾਲਕ ਉਸ ਦੇ ਪਤੀ ਨੂੰ ਸਵਾਰੀਆਂ ਨਹੀਂ ਚੁੱਕਣ ਦਿੰਦੇ ਅਤੇ ਸਵਾਰੀਆਂ ਤੋਂ ਜ਼ਿਆਦਾ ਪੈਸੇ ਵਸੂਲਣ ਲਈ ਮਜਬੂਰ ਕਰਦੇ ਹਨ ਜਦੋਂ ਉਸ ਦੇ ਪਤੀ ਨੇ ਜ਼ਿਆਦਾ ਕਿਰਾਇਆ ਲੈਣ ਤੋਂ ਮਨਾ ਕਰ ਦਿੱਤਾ ਤਾਂ ਆਟੋ ਚਾਲਕ ਸ਼ੰਕਰ ਤੇ ਉਸ ਦੇ ਦਰਜਨ ਸਾਥੀਆਂ ਨੇ ਹਮਲਾ ਕਰ ਕੇ ਉਸ ਦਾ ਈ ਰਿਕਸ਼ਾ ਹੀ ਤੋੜ ਦਿੱਤਾ।