ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਵਿ ਸੰਗ੍ਰਹਿ ‘ਅਣਕਹੇ ਅਲਫਾਜ਼’ ਰਿਲੀਜ਼

05:06 AM Apr 03, 2025 IST
ਕਾਵਿ ਸੰਗ੍ਰਹਿ ‘ਅਣਕਹੇ ਅਲਫਾਜ਼’ ਰਿਲੀਜ਼ ਕਰਤੇ ਹੋਏ ਡਾ. ਸੁਰਜੀਤ ਬਰਾੜ ਅਤੇ ਹੋਰ ਸਾਹਿਤਕਾਰ।
ਚਰਨਜੀਤ ਸਿੰਘ ਢਿੱਲੋਂ
Advertisement

ਜਗਰਾਉਂ, 2 ਅਪਰੈਲ

ਮਾਂ-ਬੋਲੀ ਨੂੰ ਸਮਰਪਿਤ ਛੇ ਸਾਹਿਤਕ ਸ਼ਖ਼ਸੀਅਤਾਂ ਦਾ ਸਾਂਝਾ ਕਾਵਿ-ਸੰਗ੍ਰਹਿ ‘ਅਣਕਹੇ ਅਲਫਾਜ਼’ ਇੱਥੇ ਇੱਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਨੂੰ ਊੜਾ ਪਬਲੀਕੇਸ਼ਨ ਨੇ ਪ੍ਰਕਾਸ਼ਿਤ ਕੀਤਾ ਜਦਕਿ ਜਸਮੀਤ ਭਾਰਤੀ ਨੇ ਸੰਪਾਦਨਾ ਕੀਤੀ ਹੈ। ਇਸ ਕਾਵਿ ਸੰਗ੍ਰਹਿ ਸਮਾਗਮ ਦੀ ਪ੍ਰਧਾਨਗੀ ਮਾਰਕਸਵਾਦੀ ਲੇਖਕ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਕੀਤੀ ਅਤੇ ਪ੍ਰੋ. ਐੱਚ ਐੱਸ ਡਿੰਪਲ ਨੇ ਆਲੋਚਨਾਤਮਕ ਪਰਚਾ ਪੜ੍ਹ ਕੇ ਹਾਜ਼ਰੀ ਲਵਾਈ। ਸਾਹਿਤਕਾਰ ਅਤੇ ਸਾਹਿਤ ਸਭਾ ਜਗਰਾਉਂ ਦੇ ਪ੍ਰਧਾਨ ਅਵਤਾਰ ਜਗਰਾਉਂ ਨੇ ‘ਅਣਕਹੇ ਅਲਫਾਜ਼’ ਲਈ ਬਹਿਸ ਦਾ ਸੱਦਾ ਦਿੱਤਾ। ਇਸ ਦੌਰਾਨ ਸੰਜੀਵ ਝਾਂਜੀ, ਹਰਬੰਸ ਅਖਾੜਾ ਤੇ ਬਲਦੇਵ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਲੇਖਕਾਂ ਨੂੰ ਵਧਾਈ ਦਿੱਤੀ। ਅਗਲੇ ਪੜਾਅ ਵਿੱਚ ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ‘ਅਣਕਹੇ ਅਲਫਾਜ਼’ ਨੂੰ ਲੋਕ ਅਰਪਣ ਕਰਨ ਦੀ ਰਸਮ ਨਿਭਾਈ। ਵਾਤਾਵਰਨ ਪ੍ਰੇਮੀ ਸਤਪਾਲ ਦੇਹੜਕਾ ਨੇ ਕਾਵਿ ਸੰਗ੍ਰਹਿ ਵਿੱਚ ਦਰਜ ਮੇਜਰ ਛੀਨਾ ਦੀ ਕਵਿਤਾ ਪੜ੍ਹ ਕੇ ਰਚਨਾਵਾਂ ਦਾ ਦੌਰ ਦਾ ਆਰੰਭ ਕੀਤਾ। ਇਸ ਦੌਰਾਨ ਹਰਕੋਮਲ ਬਰਿਆਰ, ਅਜੀਤ ਪਿਆਸਾ, ਮੇਜਰ ਛੀਨਾ, ਦਲਜੀਤ ਹਠੂਰ, ਕਾਂਤਾ ਦੇਵੀ, ਪ੍ਰਭਜੋਤ ਸੋਹੀ ਤੇ ਕੁਲਦੀਪ ਲੋਹਟ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਬਰਾੜ ਨੇ ‘ਅਣਕਹੇ ਅਲਫਾਜ਼’ ਵਿੱਚ ਕਵਿਤਾਵਾਂ ਦੀ ਸਾਂਝ ਪਾਉਣ ਵਾਲੇ ਲੇਖਕ ਮੇਜਰ ਛੀਨਾ, ਸਰਦੂਲ ਸਿੰਘ ਲੱਖਾ, ਜਸਵੰਤ ਭਾਰਤੀ, ਪ੍ਰਭਜੋਤ ਕੌਰ, ਮੁਨੀਸ਼ ਸਰਗਮ ਅਤੇ ਅਭੈਜੀਤ ਝਾਂਜੀ ਨੂੰ ਵਧਾਈ ਦਿੱਤੀ ਅਤੇ ਆਪਣੇ ਸ਼ਬਦਾਂ ਦੀ ਸਾਂਝ ਪਾਈ। ਅੰਤ ਵਿੱਚ ਕੁਲਦੀਪ ਲੋਹਟ ਅਤੇ ਮੇਜਰ ਛੀਨਾ ਨੇ ਸਮਾਗਮ ’ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Advertisement

Advertisement