ਕਾਲਜ ਵਿੱਚ ਲੇਖ ਮੁਕਾਬਲਾ ਕਰਵਾਇਆ
05:33 AM Mar 31, 2025 IST
ਧੂਰੀ: ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਦੇ ਪ੍ਰਿੰਸੀਪਲ ਡਾ. (ਮੇਜਰ) ਬਲਬੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਅਰਥਸ਼ਾਸਤਰ ਵਿਭਾਗ ਨੇ ਟਿਕਾਓ ਵਿਕਾਸ ਵਿਸ਼ੇ ’ਤੇ ਲੇਖ ਲਿਖਣ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ 15 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਅੰਜਲੀ ਬੀ ਏ ਭਾਗ ਪਹਿਲਾਂ ਨੇ ਪਹਿਲਾ, ਸੁਖਪ੍ਰੀਤ ਬੀਕਾਮ ਭਾਗ ਪਹਿਲਾਂ ਨੇ ਦੂਜਾ ਅਤੇ ਸਤਨਾਮ ਕੌਰ ਬੀਏ ਭਾਗ ਪਹਿਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਪ੍ਰੋ. ਲਲਿਤ ਕੁਮਾਰ ਅਤੇ ਪ੍ਰੋ. ਗੁਰਪ੍ਰੀਤ ਸਿੰਘ ਨੇ ਮੁਲਾਂਕਣ ਕੀਤਾ। ਕਾਲਜ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਨਾਲ ਟਿਕਾਊ ਵਿਕਾਸ ਉੱਪਰ ਲੋੜੀਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਰਥਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਸੁੰਦਸ ,ਪ੍ਰੋ. ਲਲਿਤ ਕੁਮਾਰ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਗੁੰਜਨ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement