ਕਾਲਜ ’ਚ ਭਾਸ਼ਣ ਕਰਵਾਇਆ
05:57 AM Apr 08, 2025 IST
ਖੇਤਰੀ ਪ੍ਰਤੀਨਿਧਸੰਗਰੂਰ, 7 ਅਪਰੈਲ
Advertisement
ਇੱਥੋਂ ਦੇ ਸਰਕਾਰੀ ਰਣਬੀਰ ਕਾਲਜ ਵਿੱਚ ਨਵ-ਨਿਯੁਕਤ ਪ੍ਰਿੰਸੀਪਲ ਪ੍ਰੋ. ਰੋਮੀ ਗਰਗ ਅਤੇ ਕੈਰੀਅਰ ਕੌਂਸਲਿੰਗ ਤੇ ਪਲੇਸਮੈਂਟ ਸੈੱਲ ਦੀ ਕਨਵੀਨਰ ਡਾ. ਮੋਨਿਕਾ ਸੇਠੀ ਦੀ ਅਗਵਾਈ ਹੇਠ ਇੱਕ ਪ੍ਰੇਰਣਾਤਮਕ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਡਾ. ਆਦਿਤਯ ਸ਼ਰਮਾ ਆਈਏਐੱਸ ਸ਼ਮਲ ਹੋਏ। ਨਵੀਨਰ ਡਾ. ਮੋਨਿਕਾ ਸੇਠੀ ਨੇ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਦੇ ਸਫ਼ਲ ਹੋਣ ਦੀ ਕਾਮਨਾ ਕੀਤੀ। ਮੰਚ ਸੰਚਾਲਨ ਡਾ. ਗੁਲਸ਼ਨਦੀਪ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਡਾ. ਮਨਦੀਪ ਕੌਰ ਚਹਿਲ, ਨਿਰਮਲ, ਡਾ. ਜਤਿੰਦਰਪ੍ਰੀਤ ਕੌਰ ਬਾਠ, ਡਾ. ਪਰਮਜੀਤ ਅਤੇ ਡਾ. ਸ਼ਿਲਪਾ ਹਾਜ਼ਰ ਸਨ।
Advertisement
Advertisement