ਕਾਮਰਾ ਤੀਜੇ ਸੰਮਨ ’ਤੇ ਵੀ ਪੁਲੀਸ ਸਾਹਮਣੇ ਨਾ ਹੋਇਆ ਪੇਸ਼
04:22 AM Apr 06, 2025 IST
ਮੁੰਬਈ, 5 ਅਪਰੈਲ
ਕਾਮੇਡੀਅਨ ਕੁਨਾਲ ਕਾਮਰਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਦਰਜ ਕੀਤੇ ਗਏ ਕੇਸ ਸਬੰਧੀ ਅੱਜ ਮੁੰਬਈ ਪੁਲੀਸ ਸਾਹਮਣੇ ਪੇਸ਼ ਨਹੀਂ ਹੋਇਆ। ਅਧਿਕਾਰੀ ਨੇ ਕਿਹਾ ਕਿ ਕਾਮਰਾ ਨੂੰ ਤਿੰਨ ਵਾਰ ਸੰਮਨ ਜਾਰੀ ਕੀਤੇ ਗਏ ਹਨ ਪਰ ਉਹ ਤਿੰਨੋ ਵਾਰ ਪੁਲੀਸ ਸਾਹਮਣੇ ਪੇਸ਼ ਨਹੀਂ ਹੋਇਆ। ਖਾਰ ਪੁਲੀਸ ਨੇ ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਮਰਾ ਖ਼ਿਲਾਫ਼ ਇਹ ਕੇਸ ਦਰਜ ਕੀਤਾ ਹੈ। ਕਾਮਰਾ ਨੇ ਇੱਥੇ ਹੋਟਲ ਵਿਚਲੇ ਹੈਬੀਟੈਟ ਸਟੂਡੀਓ ਵਿੱਚ ਆਪਣੇ ਪ੍ਰੋਗਰਾਮ ਦੌਰਾਨ ‘ਪੈਰੋਡੀ’ ਗੀਤ ਗਾਉਂਦਿਆਂ ਸ਼ਿੰਦੇ ਨੂੰ ‘ਗੱਦਾਰ’ ਕਿਹਾ ਸੀ। ਇਸ ਮਗਰੋਂ 23 ਮਾਰਚ ਨੂੰ ਸ਼ਿਵ ਸੈਨਾ ਵਰਕਰਾਂ ਨੇ ਉਸ ਹੋਟਲ ਅਤੇ ਸਟੂਡੀਓ ਦੀ ਭੰਨਤੋੜ ਕੀਤੀ। ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲੀਸ ਨੇ ਕਾਮਰਾ ਨੂੰ ਤੀਜੀ ਵਾਰ ਸੰਮਨ ਭੇਜ ਕੇ 5 ਅਪਰੈਲ ਨੂੰ ਪੇਸ਼ ਹੋਣ ਲਈ ਸੀ ਪਰ ਉਹ ਪੇਸ਼ ਨਹੀਂ ਹੋਇਆ। -ਪੀਟੀਆਈ
Advertisement
Advertisement