ਕਰਾਟੇ ਐਸੋਸੀਏਸ਼ਨ ਵੱਲੋਂ ਓਪਨ ਇੰਟਰ-ਸਕੂਲ ਕਰਾਟੇ ਚੈਂਪੀਅਨਸ਼ਿਪ
ਪੱਤਰ ਪ੍ਰੇਰਕ
ਪਠਾਨਕੋਟ, 8 ਮਈ
ਜ਼ਿਲ੍ਹਾ ਪਠਾਨਕੋਟ ਕਰਾਟੇ ਐਸੋਸੀਏਸ਼ਨ ਵੱਲੋਂ ਓਪਨ ਇੰਟਰ ਸਕੂਲ ਕਰਾਟੇ ਚੈਂਪੀਅਨਸ਼ਿਪ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਲਗਪਗ 500 ਬੱਚਿਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਜੇਐਮਕੇ ਸਕੂਲ ਦੀ ਪ੍ਰਿੰਸੀਪਲ ਵਿਨੀਤਾ ਮਹਾਜਨ, ਉੱਘੇ ਕਾਰੋਬਾਰੀ ਅਜੇ ਮਹਾਜਨ ਅਤੇ ਜ਼ਿਲ੍ਹਾ ਸਪੋਰਟਸ ਵਿਭਾਗ ਦੇ ਅਰੁਣ ਸ਼ਰਮਾ, ਇੰਟਰਨੈਸ਼ਨਲ ਹਾਕੀ ਖਿਡਾਰੀ ਵਿਕਰਮਜੀਤ ਸਿੰਘ ਤੇ ਨੀਲਕੰਠ ਸਪੋਰਟਸ ਕੰਪਲੈਕਸ ਦੇ ਚੇਅਰਮੈਨ ਸੁਰਿੰਦਰ ਕੁਮਾਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸ਼ਸ਼ੀ ਮਹਿਰਾ ਅਨੁਸਾਰ ਇਸ ਮੁਕਾਬਲੇ ਵਿੱਚ ਪਠਾਨਕੋਟ ਦੇ ਜੇਐਮਕੇ ਇੰਟਰਨੈਸ਼ਨਲ ਸਕੂਲ, ਸੰਦੀਪਨੀ ਸਕੂਲ, ਜੈਮਸ ਕੈਂਬਰਿਜ ਸਕੂਲ ਪਠਾਨਕੋਟ, ਆਰਮੀ ਸਕੂਲ ਪਠਾਨਕੋਟ, ਵਿਵੇਕਾਨੰਦ ਸਕੂਲ, ਹਿਮਾਚਲ ਤੋਂ ਏਂਜਲਸ ਸਕੂਲ, ਜ਼ਿਲ੍ਹਾ ਕਾਂਗੜਾ ਤੋਂ ਓਕਰਿਟ ਸਕੂਲ ਤੇ ਮਿਲੇਨੀਅਮ ਸਕੂਲ, ਜੇਐਂਡਕੇ ਤੋਂ ਆਰਮੀ ਸਕੂਲ ਜੰਗਲੋਟ, ਨਰਚਰ ਇੰਟਰਨੈਸ਼ਨਲ ਸਕੂਲ ਪਠਾਨਕੋਟ, ਗੁਰਦਾਸਪੁਰ ਤੋਂ ਕੈਂਬਰਿਜ ਸਕੂਲ ਤੇ ਨੰਗਲੀ ਸਕੂਲ, ਬਟਾਲਾ ਤੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਾਦੀਆਂ ਤੋਂ ਦਸਮੇਸ਼ ਸਕੂਲ, ਆਈਆਰਬੀ ਸਕੂਲ ਸਰਨਾ, ਜਲੰਧਰ ਤੋਂ ਬ੍ਰਿਟਿਸ਼ ਵਿਕਟੋਰੀਆ ਸਕੂਲ, ਐਸਟੀ ਸੇਵੀਅਰਜ਼ ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂਆਂ ਨੂੰ ਸਨਮਾਨਿਆ ਗਿਆ।