ਕਰਨਾਟਕ: ਮਾਂਡਿਆ ਵਿੱਚ ਜ਼ਹਿਰਬਾਦ ਦੇ ਸ਼ੱਕੀ ਮਾਮਲੇ ’ਚ ਵਿਦਿਆਰਥੀ ਦੀ ਮੌਤ, 28 ਹੋਰ ਜ਼ੇਰੇ ਇਲਾਜ
05:33 AM Mar 17, 2025 IST
ਮਾਂਡਿਆ (ਕਰਨਾਟਕ), 16 ਮਾਰਚਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਜ਼ਹਿਰਬਾਦ ਦੇ ਇਕ ਸ਼ੱਕੀ ਮਾਮਲੇ ਵਿੱਚ 13 ਸਾਲਾ ਇਕ ਨਾਬਾਲਗ ਦੀ ਮੌਤ ਹੋ ਗਈ ਜਦਕਿ 28 ਹੋਰ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਇਕ ਨਿੱਜੀ ਸਕੂਲ ਵੱਲੋਂ ਅਣਅਧਿਕਾਰਤ ਤੌਰ ’ਤੇ ਚਲਾਏ ਜਾਂਦੇ ਇਕ ਹੋਸਟਲ ਵਿੱਚ ਰਹਿ ਰਹੇ ਸਨ। ਪੁਲੀਸ ਮੁਤਾਬਕ, ਇਨ੍ਹਾਂ ਸਾਰਿਆਂ ਨੇ ਹੋਲੀ ਸਮਾਰੋਹ ਲਈ ਤਿਆਰ ਕੀਤਾ ਗਿਆ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਲੌਂਗ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਮੇਘਾਲਿਆ ਦਾ ਰਹਿਣ ਵਾਲਾ ਸੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮਾਂਡਿਆ ਜ਼ਿਲ੍ਹੇ ਦੀ ਮਾਲਵੱਲੀ ਤਹਿਸੀਲ ਦੇ ਟੀ ਕਾਗੇਪੁਰਾ ਪਿੰਡ ਵਿੱਚ ਗੋਕੁਲ ਵਿੱਦਿਆ ਸੰਸਥਾ ਵਿੱਚ ਵਾਪਰੀ। ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਐੱਸਪੀ (ਮਾਂਡਿਆ) ਮਲਿਕਾਰਜੁਨ ਬਾਲਾਦੰਡੀ ਨੇ ਦੱਸਿਆ ਕਿ 1989 ਤੋਂ ਚੱਲ ਰਹੇ ਇਸ ਸਕੂਲ ਕੋਲ ਹੋਸਟਲ ਚਲਾਉਣ ਦਾ ਲਾਇਸੈਂਸ ਨਹੀਂ ਸੀ। -ਪੀਟੀਆਈ
Advertisement
Advertisement
Advertisement