ਕਬੱਡੀ ਖਿਡਾਰਨ ਵੱਲੋਂ ਕੋਚ ’ਤੇ ਜਬਰ-ਜਨਾਹ ਦਾ ਦੋਸ਼
04:32 AM Feb 07, 2023 IST
ਨਵੀਂ ਦਿੱਲੀ, 6 ਫਰਵਰੀ
Advertisement
ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ 27 ਸਾਲਾ ਕਬੱਡੀ ਖਿਡਾਰਨ ਨੇ ਆਪਣੇ ਕੋਚ ‘ਤੇ ਜਬਰ-ਜਨਾਹ ਅਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਉਸ ਦੀਆਂ ਨਿੱਜੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨ ਦੀ ਧਮਕੀ ਵੀ ਦਿੱਤੀ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਕੋਚ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਪਿਛਲੇ ਹਫਤੇ ਦਵਾਰਕਾ ਦੇ ਬਾਬਾ ਹਰੀਦਾਸ ਨਗਰ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਅੱਜ ਉਹ ਜਾਂਚ ਵਿੱਚ ਸ਼ਾਮਲ ਹੋਈ। -ਪੀਟੀਆਈ
Advertisement
Advertisement