ਐੱਨਐੱਸਐੱਸ ਵਾਲੰਟੀਅਰਾਂ ਨੇ ਕੈਂਪ ਦੌਰਾਨ ਬੂਟੇ ਲਾਏ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਅਪਰੈਲ
ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਐੱਸਐੱਸ ਇਕਾਈ ਵਲੋਂ ਹਰੀ ਮੁਹਿੰਮ ਰੁੱਖ ਲਗਾਉਣਾ ਤੇ ਵਾਤਾਵਰਨ ਜਾਗਰੂਕਤਾ ਮੁਹਿੰਮ ਵਿਸ਼ੇ ’ਤੇ ਆਧਾਰਿਤ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਵਿਦਿਆਰਥੀਆਂ ਤੇ ਭਾਈਚਾਰੇ ਵਿਚ ਵਾਤਾਵਰਨ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਤੇ ਹਰੀ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ। ਕੈਂਪ ਦਾ ਆਰੰਭ ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਡਾ. ਭਾਵਿਨੀ ਤੇਜ ਪਾਲ ਦੇ ਭਾਸ਼ਣ ਨਾਲ ਹੋਇਆ। ਡਾ. ਜਵਾਹਰ ਲਾਲ ਨੇ ਗ੍ਰੀਨ ਕੈਂਪੇਨ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਟਿਕਾਊ ਜੀਵਨ ਸ਼ੈਲੀ ਅਪਨਾਉਣ ਦਾ ਸੱਦਾ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਨੇ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਐੱਨਐੱਸਐਸ ਵਾਲੰਟੀਅਰਾਂ ਦੀ ਪ੍ਰਸ਼ੰਸ਼ਾ ਕੀਤੀ। ਮਗਰੋਂ ਸਲੋਗਨ ਮੁਕਾਬਲੇ ਕਰਵਾਏ ਗਏ। ਵਾਲੰਟੀਅਰਾਂ ਵੱਲੋਂ ਹਰੀ ਮੁਹਿੰਮ ਦਾ ਪ੍ਰਣ ਲਿਆ ਗਿਆ। ਕੈਂਪ ਦੌਰਾਨ ਦਸਤਖਤ ਮੁਹਿੰਮ ਵੀ ਚਲਾਈ ਗਈ। ਵਾਲੰਟੀਅਰਾਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵਿਦਿਆਰਥੀਆਂ ਨੇ ਕਾਲਜ ਕੈਂਪਸ ਤੇ ਆਲੇ ਦੁਆਲੇ ਦੇ ਖੇਤਰਾਂ ਵਿਚ ਵਾਤਾਵਰਨ ਸਬੰਧੀ ਨਾਅਰੇ ਲਾਉਂਦੇ ਹੋਏ ਮਾਰਚ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਹਿਯੋਗ ਨਾਲ ਹੁੱਡਾ ਪਾਰਟ 2 ਸੈਕਟਰ ਇਕ ਦੇ ਪਾਰਕ ਵਿਚ ਬੂਟੇ ਲਾਏ। ਇਸ ਮੌਕੇ ਵਾਰਡ ਕੌਂਸਲਰ ਆਰਤੀ ਗੁਪਤਾ ਬਤੌਰ ਮੁੱਖ ਮਹਿਮਾਨ ਮੌਜੂਦ ਸੀ। ਕੈਂਪ ਦੀ ਸਮਾਪਤੀ ਸਫਾਈ ਮੁਹਿੰਮ ਨਾਲ ਹੋਈ। ਇਸ ਦੌਰਾਨ ਵਾਲੰਟੀਅਰਾਂ ਨੇ ਕਾਲਜ ਕੈਂਪਸ ਦੀ ਸਫਾ਼ਈ ਕੀਤੀ। ਐੱਨਐੱਸਐੱਸ ਵਾਲੰਟੀਅਰਾਂ ਤੇ ਕਾਲਜ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਗਈ।