ਰਾਏਪੁਰ ਰਾਣੀ ਦੇ ਖੇਤਾਂ ’ਚ ਅੱਗ ਲੱਗੀ
05:12 AM Apr 27, 2025 IST
ਪੀਪੀ ਵਰਮਾ
Advertisement
ਪੰਚਕੂਲਾ, 26 ਅਪਰੈਲ
ਰਾਏਪੁਰਰਾਣੀ ਬਲਾਕ ਦੇ ਪਿੰਡ ਬਾਗਵਾਲੀ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਖੇਤਾਂ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਕਿਸਾਨ ਪੰਕਜ ਦੇ ਖੇਤ ਵਿੱਚ ਲੱਗੀ, ਜਿੱਥੇ ਕਣਕ ਦੀ ਕਟਾਈ ਤੋਂ ਬਚਿਆ ਨਾੜ ਲਗਭਗ ਇੱਕ ਏਕੜ ਰਕਬੇ ਵਿੱਚ ਪਿਆ ਸੀ। ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਤੇਜ਼ ਹਵਾਵਾਂ ਕਾਰਨ ਇਸ ਦੀਆਂ ਲਪਟਾਂ ਨੇੜਲੇ ਖੇਤਰ ਤੱਕ ਪਹੁੰਚ ਗਈਆਂ। ਜਿਵੇਂ ਹੀ ਸਥਾਨਕ ਪਿੰਡ ਵਾਸੀਆਂ ਨੇ ਖੇਤਾਂ ਵਿੱਚੋਂ ਧੂੰਆਂ ਉੱਠਦਾ ਦੇਖਿਆ, ਉਨ੍ਹਾਂ ਨੇ ਤੁਰੰਤ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਉਸੇ ਸਮੇਂ ਬਰਵਾਲਾ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਮੇਂ ਸਿਰ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਗਿਆ ਹੁੰਦਾ ਤਾਂ ਨੇੜਲੇ ਹੋਰ ਖੇਤਾਂ ਅਤੇ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Advertisement
Advertisement