ਏਜੰਸੀਆਂ ਵੱਲੋਂ 5.40 ਲੱਖ ਟਨ ਕਣਕ ਦੀ ਖਰੀਦ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੇ ਵੱਖ-ਵੱਖ ਖਰੀਦ ਕੇਂਦਰਾਂ ਤੇ ਮੰਡੀਆਂ ਵਿੱਚ ਵੱਖ-ਵੱਖ ਏਜੰਸੀਆਂ ਵੱਲੋਂ 5 ਲੱਖ 40 ਹਜ਼ਾਰ 829 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਨ੍ਹਾਂ ਖਰੀਦ ਕੇਂਦਰਾਂ ਤੋਂ 69 ਫ਼ੀਸਦ ਲਿਫਟਿੰਗ ਦਾ ਕੰਮ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਣਕ ਦੇ ਇਸ ਸੀਜ਼ਨ ਦੌਰਾਨ ਹੁਣ ਤਕ ਫੂਡ ਸਪਲਾਈ ਏਜੰਸੀ ਨੇ 3 ਲੱਖ 15 ਹਜ਼ਾਰ 899 ਮੀਟਰਿਕ ਟਨ ,ਹੈਫੇਡ ਨੇ ਇਕ ਲੱਖ 96 ਹਜ਼ਾਰ 779 ਮੀਟਰਿਕ ਟਨ, ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 8 ਹਜ਼ਾਰ 868 ਮੀਟਰਿਕ ਟਨ ਤੇ ਨਿੱਜੀ ਏਜੰਸੀਆਂ ਨੇ 19283 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਫੂਡ ਸਪਲਾਈ ਵਿਭਾਗ ਵਲੋਂ 63 ਫ਼ੀਸਦ, ਹੈਫੇਡ ਵੱਲੋਂ 75 ਫ਼ੀਸਦ, ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ 86 ਫ਼ੀਸਦ ਤੇ ਨਿੱਜੀ ਏਜੰਸੀਆਂ ਵੱਲੋਂ 84 ਫ਼ੀਸਦ ਲਿਫਟਿੰਗ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 5 ਲੱਖ 40 ਹਜ਼ਾਰ 829 ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ ਜਿਸ ਵਿੱਚ 13 ਹਜ਼ਾਰ 749 ਮੀਟਰਿਕ ਟਨ ਐੱਫਸੀਆਈ ਨੂੰ ਪਹੁੰਚਾ ਦਿੱਤੀ ਗਈ ਹੈ। 3 ਲੱਖ 72 ਹਜ਼ਾਰ 799 ਮੀਟਰਿਕ ਟਨ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ। ਅਜੇ ਵੀ 1 ਲੱਖ 68 ਹਜ਼ਾਰ 30 ਮੀਟਰਿਕ ਟਨ ਕਣਕ ਮੰਡੀਆਂ ਵਿਚ ਪਈ ਹੋਈ ਹੈ। ਉਨ੍ਹਾਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਣਕ ਦੀ ਲਿਫਟਿੰਗ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।