ਇੰਡੀਅਨ ਐਕਰੈਲਿਕਸ ਵਰਕਰਾਂ ਦਾ ਵਫ਼ਦ ਡੀਸੀ ਸੰਗਰੂਰ ਨੂੰ ਮਿਲਿਆ
04:12 AM Feb 01, 2025 IST
ਪੱਤਰ ਪ੍ਰੇਰਕ
Advertisement
ਭਵਾਨੀਗੜ੍ਹ, 31 ਜਨਵਰੀ
ਇੰਡੀਅਨ ਐਕਰੈਲਿਕਸ ਲਿਮਟਿਡ ਹਰਕਿਸ਼ਨਪੁਰਾ ਦੇ ਵਰਕਰਾਂ ਦੀਆਂ ਮੰਗਾਂ ਲਈ ਇੰਡੀਅਨ ਐਕਰੈਲਿਕਸ ਵਰਕਰਜ਼ ਦਲ (ਸੀਟੂ) ਦੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਮੰਗ ਪੱਤਰ ਦਿੱਤਾ ਗਿਆ।
Advertisement
ਇਸ ਸਬੰਧੀ ਵਰਕਿੰਗ ਕਮੇਟੀ ਦੇ ਪ੍ਰਧਾਨ ਸੁਖਵੀਰ ਸਿੰਘ ਨੇ ਦੱਸਿਆ ਕਿ ਫੈਕਟਰੀ ਮੈਨੇਜਮੈਂਟ ਵਧਦੀ ਮਹਿੰਗਾਈ ਅਨੁਸਾਰ ਸਟਾਫ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਸਮੇਂ ਵਰਕਰਾਂ ਦੀ ਤਨਖਾਹ ਨਾ ਵਧਾ ਕੇ ਵਿਤਕਰਾ ਕਰ ਰਹੀ ਹੈ। ਇਸੇ ਤਰ੍ਹਾਂ ਵਰਕਰਾਂ ਨੂੰ ਦੀਵਾਲੀ ਬੋਨਸ ਅਤੇ ਗਿਫਟ ਰੂਪੀ ਰਾਸ਼ੀ ਹਾਲੇ ਤੱਕ ਨਹੀਂ ਦਿੱਤੀ ਗਈ ਜਦਕਿ ਵਰਦੀਆਂ ਬੂਟਾਂ ਅਤੇ ਹੋਰ ਟੂਰ ਵਰਗੀਆਂ ਸਹੁਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਕੈਮੀਕਲ ਫੈਕਟਰੀ ਹੋਣ ਦੇ ਬਾਵਜੂਦ ਹੈਲਥ ਇੰਸ਼ੋਰੈਂਸ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਜਥੇਬੰਦੀ ਵੱਲੋਂ 17 ਫਰਵਰੀ ਨੂੰ ਵਰਕਰਾਂ ਵੱਲੋਂ ਰੋਸ ਵਜੋਂ ਡਿਊਟੀ ਤੋਂ ਛੁੱਟੀ ਕਰ ਕੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।
Advertisement