ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਚਰਚਾ

05:28 AM Mar 11, 2025 IST
featuredImage featuredImage
ਨਾਟਕ ‘ਚਿੜੀਆਂ ਦਾ ਚੰਬਾ’ ਖੇਡਦੀ ਹੋਈ ਕਲਾਕਾਰ।

ਪਰਸ਼ੋਤਮ ਬੱਲੀ
ਬਰਨਾਲਾ, 10 ਮਾਰਚ
ਇਸਤਰੀ ਜਾਗ੍ਰਿਤੀ ਮੰਚ ਅਤੇ ਸਿਰਜਣਾ ਅਤੇ ਸੰਵਾਦ ਸਭਾ ਵੱਲੋਂ ਇਸਤਰੀ ਜਾਗ੍ਰਿਤੀ ਮੰਚ ਦੇ ਮਰਹੂਮ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਦੀ ਯਾਦ ਵਿੱਚ ਸਮਰਪਿਤ ‘ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਔਰਤਾਂ ਨੂੰ ਜਥੇਬੰਦ ਹੋਣ ਦੀ ਲੋੜ ਕਿਉਂ’ ਬਾਰੇ ਵਿਚਾਰ-ਚਰਚਾ ਕਰਵਾਈ ਗਈ ਅਤੇ ਮਾਨਵਤਾ ਕਲਾ ਮੰਚ ਵੱਲੋਂ ਨਾਟਕ ‘ਚਿੜੀਆਂ ਦਾ ਚੰਬਾ’ ਖੇਡਿਆ ਗਿਆ। ਮੁੱਖ ਬੁਲਾਰੇ ਵਜੋਂ ਮੰਚ ਦੀ ਸੂਬਾ ਆਗੂ ਅਮਨ ਦਿਓਲ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਸਕੱਤਰ ਇਕਬਾਲ ਕੌਰ ਉਦਾਸੀ ਨੇ ਸੰਬੋਧਨ ਕਰਦਿਆਂ ਕਿਹਾ ਮੌਜੂਦਾ ਸਮਾਜ 21ਵੀਂ ਸਦੀ ਦਾ ਸਮਾਜ ਹੈ ਪਰ ਫਿਰ ਵੀ ਦੇਸ਼ ਅੰਦਰ ਔਰਤਾਂ ਨਾਲ ਵਿਤਕਰਾ ਹੋ ਰਿਹਾ ਹੈ। ਕੰਮ ਕਾਰ ਦੀਆਂ ਥਾਵਾਂ, ਜਨਤਕ ਥਾਵਾਂ ਆਦਿ ’ਤੇ ਔਰਤਾਂ ਨਾਲ ਛੇੜ ਛਾੜ, ਜਬਰ-ਜਨਾਹ ਵਰਗੀਆਂ ਘਟਨਾਵਾਂ ਅੱਜ ਵੀ ਵਾਪਰ ਰਹੀਆਂ ਹਨ। ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਆਗੂ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਔਰਤਾਂ ਦੇ ਹਾਸਲ ਹੱਕਾਂ ਨੂੰ ਪੁੱਠਾ ਗੇੜਾ ਦੇ ਕੇ ਔਰਤਾਂ ਨੂੰ ਮੁੜ ਜਗੀਰੂ ਜ਼ੰਜੀਰਾਂ ਵਿੱਚ ਜਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਔਰਤਾਂ ਨੂੰ ਜਥੇਬੰਦ ਹੋ ਕੇ ਹੱਕਾਂ ਲਈ ਡਟਣ ਦਾ ਸੱਦਾ ਦਿੱਤਾ।
ਆਗੂਆਂ ਨੇ ਦੇਸ਼ ਵਿਆਪੀ ਸਿਆਸੀ ਕੈਦੀ ਔਰਤਾਂ ਨੂੰ ਰਿਹਾਅ ਕਰਨ , ਉਨ੍ਹਾਂ ’ਤੇ ਲਾਏ ਝੂਠੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਕਮਲਜੀਤ ਕੌਰ ਬਰਨਾਲਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਜਸਬੀਰ ਕੌਰ, ਗਮਦੂਰ ਕੌਰ ਤੇ ਰਜਿੰਦਰਾ ਕੁਮਾਰੀ ਆਦਿ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਸਟੇਜ ਦੀ ਭੂਮਿਕਾ ‘ਸਿਰਜਣਾ ਤੇ ਸੰਵਾਦ ਸਾਹਿਤ ਸਭਾ’ ਪ੍ਰਧਾਨ ਅੰਜਨਾ ਮੈਨਨ ਨੇ ਬਾਖ਼ੂਬੀ ਨਿਭਾਈ।

Advertisement

Advertisement