ਆੜ੍ਹਤੀ ਐਸੋਸੀਏਸ਼ਨ ਘੱਗਾ ਦੀ ਚੋਣ
05:47 AM Mar 31, 2025 IST
ਘੱਗਾ: ਆੜ੍ਹਤੀ ਐਸੋਸੀਏਸ਼ਨ ਘੱਗਾ ਦੀ ਹੋਈ ਸਰਬ ਸੰਮਤੀ ਨਾਲ ਚੋਣ ਦੌਰਾਨ ਚਿਮਨ ਲਾਲ ਕਲਵਾਨੂ ਨੂੰ ਪ੍ਰਧਾਨ ਚੁਣ ਲਿਆ ਗਿਆ, ਜਦੋਂ ਕਿ ਮੀਤ ਪ੍ਰਧਾਨ ਵਜੋਂ ਬਿੱਟੂ ਮੈਣੀ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਸਰਬਸੰਮਤੀ ਨਾਲ ਇਸ ਚੋਣ ਦੌਰਾਨ ਬਾਕੀ ਅਹੁਦੇਦਾਰਾਂ ਵਿੱਚ ਖ਼ਜ਼ਾਨਚੀ ਵਜੋਂ ਸੁਰੇਸ਼ ਕੁਮਾਰ ਬਾਂਸਲ, ਸੈਕਟਰੀ ਸੁਰਿੰਦਰਪਾਲ ਸ਼ਰਮਾ ਤੇ ਸਰਪ੍ਰਸਤ ਵਜੋਂ ਰੂਪ ਚੰਦ ਸ਼ਰਮਾ ਨੂੰ ਚੁਣਿਆ ਗਿਆ। ਜਦੋਂ ਕਿ ਮੈਂਬਰਾਂ ਵਿੱਚ ਬੁੱਧ ਸਿੰਘ ਕਲਵਾਨੂ ਤੇ ਪਾਲ ਨਿੱਕਾ ਨਿਯੁਕਤ ਕੀਤੇ ਗਏ। ਇਸ ਮੌਕੇ ਅੰਮ੍ਰਿਤ ਅੰਬਾਂ, ਅੰਮ੍ਰਿਤ ਪਾਲ ਬਾਂਸਲ, ਕੁਲਦੀਪ ਸ਼ਰਮਾ ਰਿੰਕੂ ,ਹੇਮ ਰਾਜ ਸਿੰਗਲਾ ਤੇ ਮਨੋਜ ਕੁਮਾਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement