ਆਰਜ਼ੀ ਗੈਸਟ ਫੈਕਲਟੀ ਇੰਸਟ੍ਰੱਕਟਰ ਲਈ ਅਰਜ਼ੀਆਂ ਦੀ ਮੰਗ
05:04 AM Feb 05, 2025 IST
ਪੱਤਰ ਪ੍ਰੇਰਕਸ਼ਾਹਕੋਟ, 4 ਫਰਵਰੀ
Advertisement
ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਲੋਹੀਆਂ ਖਾਸ ਵੱਲੋਂ ਸੈਸ਼ਨ 2024-25 ਲਈ ਟਰੇਡ ਪਲੰਬਰ ਅਤੇ ਮਕੈਨਿਕ ਇਲੈਕਟ੍ਰਿਕ ਵਹੀਕਲ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟ੍ਰੱਕਟਰ ਦੀ ਇਕ-ਇਕ ਅਸਾਮੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਪ੍ਰਿੰਸੀਪਲ ਜਸਮਿੰਦਰ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਉੱਕਾ ਪੁੱਕਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣਭੱਤਾ ਦਿੱਤਾ ਜਾਵੇਗਾ। ਯੋਗ ਉਮੀਦਵਾਰ 13 ਫਰਵਰੀ ਤੱਕ ਬਿਨੈ ਪੱਤਰ ਆਈ.ਟੀ.ਆਈ ਲੋਹੀਆਂ ਖਾਸ ਵਿੱਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੀ.ਆੀ.ਟੀ.ਐਸ ਯੋਗਤਾ ਰੱਖਣ ਵਾਲਿਆਂ ਨੂੰ ਪਹਿਲ ਦਿਤੀ ਜਾਵੇਗੀ। ਇਸ ਸਬੰਧੀ ਇੰਟਰਵਿਊ 17 ਫਰਵਰੀ ਨੂੰ ਸਰਕਾਰੀ ਆਈ .ਟੀ.ਆਈ ਲੋਹੀਆਂ ਖਾਸ ਵਿੱਚ 11 ਵਜੇ ਹੋਵੇਗੀ। ਉਮੀਦਵਾਰ ਆਪਣੀ ਵਿੱਦਿਅਕ ਯੋਗਤਾ ਅਤੇ ਤਜਰਬੇ ਦੇ ਅਸਲ ਸਰਟੀਫਿਕੇਟ ਸਮੇਤ ਤਸਦੀਕ ਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ 94174 10589 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Advertisement
Advertisement