ਅੱਠਵੀ ਦੀ ਹਰਨੂਰ ਕੌਰ ਨੇ ਪੰਜਾਬ ’ਚੋਂ ਪੰਜਵਾਂ ਸਥਾਨ ਮੱਲਿਆ
07:49 AM Apr 09, 2025 IST
ਰਾਮਾਂ ਮੰਡੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜੇ ਵਿਚ ਨੇੜਲੇ ਪਿੰਡ ਬੰਗੀ ਰੁਘੂ ਦੇ ਮਾਸਟਰ ਮਾਈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਨੂਰ ਕੌਰ ਪੁੱਤਰੀ ਜਸਪਾਲ ਸਿੰਘ ਵਾਸੀ ਪਿੰਡ ਮਾਨਵਾਲਾ ਨੇ 600 ਵਿੱਚੋਂ 596 ਅੰਕ (99.33%) ਹਾਸਲ ਕਰਕੇ ਪੰਜਾਬ ’ਚੋਂ ਪੰਜਵਾਂ ਰੈਂਕ ਤੇ ਜ਼ਿਲ੍ਹੇ ਚੋਂ ਪਹਿਲਾ ਤੇ ਮੈਰਿਟ ਲਿਸਟ ’ਚ 33ਵਾਂ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਚੇਅਰਮੈਨ ਸਰਬਜੀਤ ਸਿੰਘ, ਸਮੂਹ ਸਟਾਫ, ਪਿੰਡ ਮਾਨਵਾਲਾ ਦੀ ਸਮੂਚੀ ਪੰਚਾਇਤ ਤੇ ਪਿੰਡ ਬੰਗੀ ਰੁਘੂ ਦੀ ਸਮੂਚੀ ਪੰਚਾਇਤ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਵਿਦਿਆਰਥਣ ਹਰਨੂਰ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement