ਅਰਾਈਆਂ ਵਾਲਾ ਕਲਾਂ ’ਚ ਆਂਗਨਵਾੜੀ ਸੈਂਟਰ ਦਾ ਉਦਘਾਟਨ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 29 ਮਾਰਚ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਮਗਨਰੇਗਾ ਸਕੀਮ ਤਹਿਤ ਪਿੰਡ ਅਰਾਈਆਂ ਵਾਲਾ ਕਲਾ ਵਿਖੇ ਆਂਗਨਵਾੜੀ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਆਂਗਣਵਾੜੀ ਸੈਂਟਰ ਦੀ ਉਸਾਰੀ 'ਤੇ 9 ਲੱਖ 34 ਹਜ਼ਾਰ ਰੁਪਏ ਖਰਚ ਆਏ ਹਨ। ਐੱਮਐੱਲ ਏ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਆਂਗਣਵਾੜੀ ਸੈਂਟਰ ਪਿੰਡ ਅਰਾਈਆਂ ਵਾਲਾ ਅਤੇ ਇਸ ਦੀਆਂ ਗ੍ਰਾਮ ਪੰਚਾਇਤਾਂ ਦਸਮੇਸ਼ ਨਗਰ, ਬਾਬਾ ਫਰੀਦ ਨਗਰ, ਗੁਰੂ ਨਾਨਕ ਨਗਰ, ਦੇ ਰਹਿਣ ਵਾਲੇ ਛੋਟੇ ਬੱਚਿਆਂ ਦੀ ਪੜ੍ਹਾਈ, ਪੋਸ਼ਣ ਤੇ ਦੇਖਭਾਲ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾ ਦੱਸਿਆ ਕਿ ਆਂਗਣਵਾੜੀ ਸੈਂਟਰ ਵਿਖੇ ਗਰਭਵਤੀ ਔਰਤਾਂ ਅਤੇ ਨਵ-ਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਕੌਂਸਲਿੰਗ ਅਤੇ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਅਭਿਆਨ ਯੁੱਧ ਨਸ਼ਿਆਂ ਵਿਰੁੱਧ ਦਾ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਬੀਡੀਪੀਓ ਸਰਬਜੀਤ ਸਿੰਘ, ਅਜੈਪਾਲ ਸ਼ਰਮਾ ਪੰਚਾਇਤ ਸੈਕਟਰੀ, ਵੀਰਪਾਲ ਕੌਰ, ਖੁਸ਼ਪ੍ਰੀਤ ਸਿੰਘ ਟੀਏ, ਅਕਸ਼ੈ ਗਰਗ ਜੀਆਰਐਸ, ਬੇਅੰਤ ਸਿੰਘ ਜੀਆਰਐਸ, ਸਰਪੰਚ ਕੁਲਵਿੰਦਰ ਕੁਮਾਰ, ਸਰਪੰਚ ਜਗਤਾਰ ਸਿੰਘ, ਅਜੀਤ ਸਿੰਘ, ਨੱਥਾ ਸਿੰਘ, ਸੰਦੀਪ ਸਿੰਘ ਸੰਧੂ, ਬਲਜਿੰਦਰ ਸਿੰਘ ਬਰਾੜ ਸਾਬਕਾ ਮੈਂਬਰ,ਪਰਮਜੀਤ ਸਿੰਘ ਪੰਚ, ਜਤਿੰਦਰ ਸਿੰਘ ਸੰਧੂ ਪੰਚ, ਦਿਆਲ ਸਿੰਘ ਪੰਚ, ਪਰਮਜੀਤ ਕੌਰ ਪੰਚ ਅਤੇ ਪਿੰਡ ਵਾਸੀ ਹਾਜਰ ਸਨ।