ਅਤਿਵਾਦ ਫੰਡਿੰਗ ਕੇਸ: ਰਾਸ਼ਿਦ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਭਲਕੇ
04:45 AM Mar 20, 2025 IST
ਨਵੀਂ ਦਿੱਲੀ, 19 ਮਾਰਚ
Advertisement
ਦਿੱਲੀ ਦੀ ਅਦਾਲਤ ਵੱਲੋਂ ਅਤਿਵਾਦ ਫੰਡਿੰਗ ਨਾਲ ਸਬੰਧਿਤ ਕੇਸ ਤਹਿਤ ਜੇਲ੍ਹ ਵਿੱਚ ਬੰਦ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਸ਼ੇਖ ਅਬਦੁੱਲ ਰਾਸ਼ਿਦ ਉਰਫ਼ ਇੰਜਨੀਅਰ ਰਾਸ਼ਿਦ ਦੀ ਜ਼ਮਾਨਤ ਅਰਜ਼ੀ ’ਤੇ 21 ਮਾਰਚ ਨੂੰ ਫ਼ੈਸਲਾ ਸੁਣਾਏਗੀ। ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ, ਜਿਨ੍ਹਾਂ ਨੇ ਅੱਜ ਹੁਕਮ ਪਾਸ ਕਰਨਾ ਸੀ, ਨੇ ਫ਼ੈਸਲਾ 21 ਮਾਰਚ ਤੱਕ ਟਾਲ ਦਿੱਤਾ। ਰਾਸ਼ਿਦ ਖ਼ਿਲਾਫ਼ 2017 ’ਚ ਅਤਿਵਾਦ ਲਈ ਫੰਡਿੰਗ ਮਾਮਲੇ ’ਚ ਯੂੁਏਪੀਏ ਤਹਿਤ ਕੇਸ ਚੱਲ ਰਿਹਾ ਹੈ ਅਤੇ ਐੱਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ 2019 ਤੋਂ ਉਹ ਤਿਹਾੜ ਜੇਲ੍ਹ ’ਚ ਹਨ। ਦੂਜੇ ਪਾਸੇ ਦਿੱਲੀ ਹਾਈ ਕੋਰਟ ਵੱਲੋਂ ਵੀ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਦੀ ਸੰਸਦ ਦੇ ਸੈਸ਼ਨ ’ਚ ਸ਼ਾਮਲ ਹੋਣ ਦੀ ਅਪੀਲ ’ਤੇ 25 ਮਾਰਚ ਨੂੰ ਵਿਚਾਰ ਕੀਤੀ ਜਾ ਸਕਦੀ ਹੈ। -ਪੀਟੀਆਈ
Advertisement
Advertisement