ਹੇਮਕੁੰਟ ਸਾਹਿਬ ਤੇ ਚਾਰ ਧਾਮ ਯਾਤਰਾ ਲਈ ਰਜਿਸਟਰੇਸ਼ਨ ਸ਼ੁਰੂ
06:05 AM Mar 21, 2025 IST
ਦੇਹਰਾਦੂਨ:
Advertisement
ਉੱਤਰਾਖੰਡ ਵਿੱਚ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਤੇ ਚਾਰ ਧਾਮ ਯਾਤਰਾ ਲਈ ਆਨਲਾਈਨ ਰਜਿਸਟਰੇਸ਼ਨ ਅੱਜ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਜਾਂ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਤੇ ਯਮਨੋਤਰੀ ਮੰਦਰਾਂ ਦੇ ਦਰਸ਼ਨਾਂ ਲਈ ਜਾਣ ਦੇ ਚਾਹਵਾਨ ਸ਼ਰਧਾਲੂ ਉੱਤਰਾਖੰਡ ਟੂਰਿਜ਼ਮ ਵਿਕਾਸ ਕੌਂਸਲ ਦੀ ਵੈੱਬਸਾਈਟ (ਰਜਿਸਟਰੇਸ਼ਨਡੀਟੂਰਿਸਟਕੇਅਰ.ਯੂਕੇ.ਜੀਓਵੀ.ਇਨ) ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਸ ਸਾਲ ਚਾਰ ਧਾਮ ਯਾਤਰਾ 30 ਅਪਰੈਲ ਤੋਂ ਸ਼ੁਰੂ ਹੋਣੀ ਹੈ। -ਪੀਟੀਆਈ
Advertisement
Advertisement