ਅਗਵਾ ਕਰਨ ਦੇ ਦੋਸ਼ ਹੇਠ ਪੰਜ ਖ਼ਿਲਾਫ਼ ਕੇਸ ਦਰਜ
05:21 AM Mar 03, 2025 IST
ਪੱਤਰ ਪ੍ਰੇਰਕ
ਫਗਵਾੜਾ, 2 ਮਾਰਚ
ਇੱਕ ਵਿਅਕਤੀ ਨੂੰ ਅਗਵਾ ਕਰਨ ਵਾਲੇ ਪੰਜ ਵਿਅਕਤੀਆਂ ਖ਼ਿਲਾਫ਼ ਰਾਵਲਪਿੰਡੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਾਲਿਮ ਪੁੱਤਰ ਜਾਕਿਰ ਵਾਸੀ ਸਾਮੱਸਪੁਰ ਕਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਭਰਾ ਕਾਮਲ ਨੂੰ ਇੱਕ ਕਾਰ ਨੰਬਰ ਕਰੇਟਾ ’ਚ ਅਗਵਾ ਕੀਤਾ ਗਿਆ। ਇਸ ਸਬੰਧੀ ਪੁਲੀਸ ਨੇ ਰਵੀ ਕੁਮਾਰ ਪੁੱਤਰ ਮੁਲਖ ਰਾਜ, ਪਲਵਿੰਦਰ ਸਿੰਘ ਪੁੱਤਰ ਵੀਰ ਸਿੰਘ ਪਿੰਡ ਰਾਮਗੜ੍ਹ, ਰਾਜ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਪਦਰਾਣਾ, ਸਹਿਯਾਦ ਪੁੱਤਰ ਇਸਤਿਆਰ ਵਾਸੀ ਗੜ੍ਹਸ਼ੰਕਰ ਤੇ ਜੀਵਨ ਕੁਮਾਰ ਪੁੱਤਰ ਮਹਿੰਦਰ ਲਾਲ ਵਾਸੀ ਪਿੰਡ ਮਾਹਿਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement