ਆਸਟਰੇਲੀਆ ਦੀਆਂ ਪਹਿਲੇ ਦਿਨ ਤਿੰਨ ਵਿਕਟਾਂ ’ਤੇ 327 ਦੌੜਾਂ
09:59 PM Jun 23, 2023 IST
ਲੰਡਨ, 7 ਜੂਨ
Advertisement
ਭਾਰਤ ਖਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਅੱਜ ਪਹਿਲੇ ਦਿਨ ਤਿੰਨ ਵਿਕਟਾਂ ‘ਤੇ 327 ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਸਮੇਂ ਟਰੈਵਿਸ ਹੈੱਡ 146 ਦੌੜਾਂ ਅਤੇ ਸਟੀਵ ਸਮਿਥ 95 ਦੌੜਾਂ ਬਣਾ ਕੇ ਨਾਬਾਦ ਸਨ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 43 ਦੌੜਾਂ ਅਤੇ ਮਾਰਨਸ ਲਾਬੂਸ਼ੇਨ 26 ਦੌੜਾਂ ਬਣਾ ਕੇ ਆਊਟ ਹੋਇਆ। ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ। ਭਾਰਤ ਵੱਲੋਂ ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਨੇ ਇੱਕ ਇੱਕ ਵਿਕਟ ਹਾਸਲ ਕੀਤੀ।

Advertisement
Advertisement