Apache Helicopter Emergency Landing: ਭਾਰਤੀ ਏਅਰ ਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
05:38 PM Jun 13, 2025 IST
ਐਨਪੀ ਧਵਨ
ਪਠਾਨਕੋਟ, 13 ਜੂਨ
ਪਠਾਨਕੋਟ ਦੇ ਨੰਗਲਭੂਰ ਥਾਣੇ ਅਧੀਨ ਆਉਂਦੇ ਪਿੰਡ ਅਨੇੜ ਦੇ ਖੁੱਲ੍ਹੇ ਮੈਦਾਨ ਵਿੱਚ ਭਾਰਤੀ ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਅੱਜ ਬਾਅਦ ਦੁਪਹਿਰ ਐਮਰਜੈਂਸੀ ਲੈਂਡਿੰਗ ਹੋਈ ਹੈ।
ਜਾਣਕਾਰੀ ਅਨੁਸਾਰ ਲੈਂਡਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਫਿਲਹਾਲ ਘਟਨਾ ਸਥਾਨ ’ਤੇ ਸੁਰੱਖਿਆ ਬਲ ਮੌਜੂਦ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਠਾਨਕੋਟ ਹਵਾਈ ਅੱਡੇ ਉਤੇ ਤਾਇਨਾਤ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਸਨ।
ਸੂਤਰਾਂ ਅਨੁਸਾਰ ਇਹ ਹੈਲੀਕਾਪਟਰ ਇਸ ਖੇਤਰ ਵਿੱਚ ਘੁੰਮ ਰਿਹਾ ਸੀ ਤਾਂ ਕੋਈ ਖਰਾਬੀ ਆ ਜਾਣ ਨਾਲ ਪਾਇਲਟ ਨੇ ਇਸ ਨੂੰ ਸੁਰੱਖਿਅਤ ਰੂਪ ਵਿੱਚ ਉਤਾਰ ਲਿਆ। ਉਂਝ ਬੀਤੇ ਕਰੀਬ ਇਕ ਸਾਲ ਦੌਰਾਨ ਅਜਿਹੇ ਹੈਲੀਕਾਪਟਰ ਨਾਲ ਵਾਪਰੀ ਅਜਿਹੀ ਤੀਜੀ ਘਟਨਾ ਹੈ।
Advertisement
Advertisement