ਵਿਸ਼ਵ ਕੱਪ ਕ੍ਰਿਕਟ: ਸੈਮੀਫਾਈਨਲ ’ਚ ਦਾਖਲੇ ਲਈ ਨਿਊਜ਼ੀਲੈਂਡ ਦੀਆਂ ਉਮੀਦਾਂ ਬਰਕਰਾਰ
02:11 PM Nov 09, 2023 IST
ਬੰਗਲੂਰੂ, 9 ਨਵੰਬਰ
ਨਿਊਜ਼ੀਲੈਂਡ ਨੇ ਅੱਜ ਇਥੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿੱਚ ਟਰੈਂਟ ਬੋਲਟ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੋਲਟ ਤੇ ਮਿਸ਼ੇਲ ਸੈਂਟਨਰ ਨੇ ਸ੍ਰੀਲੰਕਾ ਦੀ ਟੀਮ ਨੂੰ 171 ਦੌੜਾਂ ’ਤੇ ਸਮੇਟਨ ’ਚ ਅਹਿਮ ਭੂਮਿਕਾ ਨਿਭਾਈ। ਇਸ ਮਗਰੋਂ ਟੀਮ ਨੇ 172 ਦੌੜਾਂ ਦਾ ਟੀਚਾ 23.2 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕਰ ਲਿਆ। ਟੀਮ ਦੇ ਬੱਲੇਬਾਜ਼ ਡੇਵੋਨ ਕਾਨਵੇ ਨੇ 42 ਗੇਂਦਾਂ ’ਚ 45 ਦੌੜਾਂ, ਡੇਰਿਲ ਮਿਸ਼ੇਲ ਨੇ 31 ਗੇਂਦਾਂ ਵਿੱਚ 43 ਅਤੇ ਰਚਿਨ ਰਵਿੰਦਰ ਨੇ 34 ਗੇਂਦਾਂ ਵਿੱਚ 42 ਦੌੜਾਂ ਦਾ ਯੋਗਦਾਨ ਦਿੱਤਾ।
Advertisement
Advertisement
Advertisement