ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Video ਕੇਦਾਰਨਾਥ ਮੰਦਰ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸਣੇ ਸੱਤ ਮੌਤਾਂ

09:53 AM Jun 15, 2025 IST
featuredImage featuredImage
ਰੁਦਰਪ੍ਰਯਾਗ ਵਿਚ ਹੈਲੀਕਾਪਟਰ ਹਾਦਸੇ ਮਗਰੋਂ ਰਾਹਤ ਕਾਰਜਾਂ ਵਿਚ ਲੱਗੀ ਐੱਨਡੀਆਰਐੈੱਫ ਦੀ ਟੀਮ। ਫੋਟੋ: ਪੀਟੀਆਈ

ਏਏਆਈਬੀ ਵੱਲੋਂ ਕੀਤੀ ਜਾਵੇਗੀ ਹਾਦਸੇ ਦੀ ਜਾਂਚ; ਮ੍ਰਿਤਕਾਂ ਵਿਚ ਪਾਇਲਟ ਤੇ ਦੋ ਸਾਲ ਦੀ ਬੱਚੀ ਵੀ ਸ਼ਾਮਲ; ਮੁੱਖ ਮੰਤਰੀ ਧਾਮੀ ਵੱਲੋਂ ਸੂਬੇ ਵਿੱਚ ਹੈਲੀਕਾਪਟਰ ਸੰਚਾਲਨ ਲਈ ਸਖ਼ਤ ਨਿਰਦੇਸ਼ ਜਾਰੀ; ਉੱਤਰਾਖੰਡ ਵਿਚ ਚਾਰ ਧਾਮਾਂ ਲਈ ਹੈਲੀਕਾਪਟਰ ਸੇਵਾ ਦੋ ਦਿਨਾਂ ਲਈ ਬੰਦ

Advertisement

ਰੁਦਰਪ੍ਰਯਾਗ(ਉੱਤਰਾਖੰਡ)/ਮੁੰਬਈ, 15 ਜੂਨ
Helicopter crashes near Kedarnath ਉੱਤਰਾਖੰਡ ਵਿਚ ਐਤਵਾਰ ਤੜਕੇ ਕੇਦਾਰਨਾਥ ਮੰਦਰ ਨੇੜੇ ਹੈਲੀਕਾਪਟਰ (Bell 407) ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ ਪਾਇਲਟ ਅਤੇ ਦੋ ਸਾਲ ਦੀ ਬੱਚੀ ਸਣੇ ਹੈਲੀਕਾਪਟਰ ’ਚ ਸਵਾਰ 7 ਵਿਅਕਤੀਆਂ ਦੀ ਮੌਤ ਹੋ ਗਈ। ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਹਾਦਸਾ ਗੌਰੀਕੁੰਡ ਦੇ ਜੰਗਲਾਂ ਉਪਰ ਹੋਇਆ। ਮ੍ਰਿਤਕਾਂ ਵਿਚ ਪੰਜ ਸ਼ਰਧਾਲੂ, ਪਾਇਲਟ ਤੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦਾ ਮੁਲਾਜ਼ਮ ਸ਼ਾਮਲ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਫੈਸਟੀਗੇਸ਼ਨ ਬਿਊਰੋ (AAIB) ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਦੇ ਹਾਦਸੇ ਮਗਰੋਂ ਸੂਬੇ ਵਿੱਚ ਹੈਲੀਕਾਪਟਰ ਸੰਚਾਲਨ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

Advertisement

ਹੈਲੀਕਾਪਟਰ ਨੇ ਕੇਦਾਰਨਾਥ ਤੋਂ ਗੁਪਤਕਾਸ਼ੀ ਲਈ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਉਡਾਣ ਭਰੀ ਸੀ ਤੇ ਕੁਝ ਮਿੰਟਾਂ ਬਾਅਦ ਕਰੈਸ਼ ਹੋ ਗਿਆ। ਹੈਲੀਕਾਪਟਰ ਜਿਸ ਥਾਂ ’ਤੇ ਹਾਦਸਾਗ੍ਰਸਤ ਹੋਇਆ, ਉਹ ਗੌਰੀਕੁੰਡ ਜੋ ਗੌਰੀ ਮਾਈ ਖੜਕ ਦੇ ਨਾਮ ਨਾਲ ਮਕਬੂਲ ਹੈ ਤੋਂ ਪੰਜ ਕਿਲੋਮੀਟਰ ਉੱਤੇ ਹੈ। ਸੂਤਰਾਂ ਨੇ ਕਿਹਾ ਕਿ ਚੌਪਰ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ ਤੇ ਕੇਦਾਰਘਾਟੀ ਵਿਚ ਗੌਰੀਕੁੰਡ ਤੇ ਤ੍ਰਿਜੁਗੀਨਰਾਇਣ ਦਰਮਿਆਨ ਕਰੈਸ਼ ਹੋ ਗਿਆ। ਡਿੱਗਣ ਸਾਰ ਹੈਲੀਕਾਪਟਰ ਨੂੰ ਅੱਗ ਲੱਗ ਗਈ। ਰਾਜਵਰ ਨੇ ਕਿਹਾ ਕਿ ਖਰਾਬ ਮੌਸਮ ਕਰਕੇ ਦਿਸਣ ਹੱਦ ਬਿਲਕੁਲ ਸਿਫ਼ਰ ਸੀ ਜਿਸ ਕਰਕੇ ਹਾਦਸਾ ਹੋਇਆ।

ਜ਼ਿਲ੍ਹਾ ਸੈਰ-ਸਪਾਟਾ ਵਿਕਾਸ ਅਧਿਕਾਰੀ ਅਤੇ ਹੈਲੀ ਸੇਵਾ ਦੇ ਨੋਡਲ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਸੂਚਨਾ ਅੱਜ ਸਵੇਰੇ ਮਿਲੀ, ਜਿਸ ਮਗਰੋਂ ਫੌਰੀ ਭਾਲ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਮਹਾਰਾਸ਼ਟਰ, ਗੁਜਰਾਤ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਹੈਲੀਕਾਪਟਰ ’ਤੇ ਸਵਾਰ ਲੋਕਾਂ ਵਿਚ ਮਹਾਰਾਸ਼ਟਰ ਤੋਂ ਸ਼ਰਧਾ ਰਾਜਕੁਮਾਰ ਜੈਸਵਾਲ (35) ਤੇ ਕਾਸ਼ੀ (2), ਗੁਜਰਾਤ ਤੋਂ ਰਾਜਕੁਮਾਰ ਸੁਰੇਸ਼ ਜੈਸਵਾਲ (41), ਉਤਰਾਖੰਡ ਤੋਂ ਵਿਕਰਮ ਸਿੰਘ ਰਾਵਤ,  ਉੱਤਰ ਪ੍ਰਦੇਸ਼ ਦੀ ਵਿਨੂਦ ਦੇਵੀ (66) ਤੇ ਤੁਸ਼ਤੀ ਸਿੰਘ (19) ਅਤੇ ਪਾਇਲਟ ਕੈਪਟਨ ਰਾਜਵੀਰ ਸਿੰਘ ਚੌਹਾਨ ਸ਼ਾਮਲ ਸਨ। ਚੌਹਾਨ ਸਾਬਕਾ ਫੌਜੀ ਹੈ, ਜਿਸ ਨੇ ਭਾਰਤੀ ਥਲ ਸੈਨਾ ਵਿਚ 15 ਸਾਲ ਤੋਂ ਵੱਧ ਸਮਾਂ ਸੇਵਾ ਕੀਤੀ ਹੈ। ਚੌਹਾਨ ਕੋਲ ਵੱਖ-ਵੱਖ ਇਲਾਕਿਆਂ ਉੱਤੇ ਉਡਾਣ ਮਿਸ਼ਨਾਂ ਦਾ ਵਿਸ਼ਾਲ ਤਜਰਬਾ ਸੀ। ਲਿੰਕਡਇਨ ਪ੍ਰੋਫਾਈਲ ਮੁਤਾਬਕ ਚੌਹਾਨ ਨੇ ਹਵਾਈ ਕਾਰਵਾਈਆਂ ਦੀ ਨਿਗਰਾਨੀ ਕੀਤੀ  ਅਤੇ ਉਸ ਨੂੰ ਵੱਖ-ਵੱਖ ਕਿਸਮਾਂ ਦੇ ਹੈਲੀਕਾਪਟਰਾਂ ਅਤੇ ਉਨ੍ਹਾਂ ਦੇ ਰੱਖ-ਰਖਾਅ ਲਈ ਸਿਖਲਾਈ ਦਿੱਤੀ ਗਈ ਸੀ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਹੈਲੀਕਾਪਟਰ ਕਰੈਸ਼ ਹੋ ਗਿਆ ਤੇ ਰਾਜ ਆਫ਼ਤ ਰਿਸਪੌਂਸ ਫੋਰਸ ਤੇ ਹੋਰ ਏਜੰਸੀਆਂ ਰਾਹਤ ਤੇ ਬਚਾਅ ਕਾਰਜਾਂ ਵਿਚ ਜੁੱਟ ਗਈਆਂ ਹਨ। ਇਹ ਘਟਨਾ ਏਅਰ ਇੰਡੀਆ ਦੀ ਲੰਡਨ ਜਾਣ ਵਾਲੀ ਉਡਾਣ ਦੇ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਣ ਤੋਂ ਕੁਝ ਦਿਨ ਬਾਅਦ ਵਾਪਰੀ ਹੈ, ਜਿਸ ਵਿੱਚ 241 ਲੋਕਾਂ ਦੀ ਜਾਨ ਜਾਂਦੀ ਰਹੀ ਸੀ। ਹਾਦਸੇ ਵਿਚ ਜ਼ਮੀਨ ’ਤੇ ਵੀ ਕਈ ਲੋਕ ਮਾਰੇ ਗਏ ਸਨ।

ਇਸ ਤੋਂ ਪਹਿਲਾਂ 8 ਮਈ ਨੂੰ ਗੰਗੋਤਰੀ ਧਾਮ ਜਾ ਰਿਹਾ ਹੈਲੀਕਾਪਟਰ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਹਫ਼ਤੇ (7 ਜੂਨ ਨੂੰ) ਕੇਦਾਰਨਾਥ ਜਾ ਰਹੇ ਹੈਲੀਕਾਪਟਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਤਕਨੀਕੀ ਖਰਾਬੀ ਕਾਰਨ ਸੜਕ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ ਜਿਸ ਵਿੱਚ ਪਾਇਲਟ ਜ਼ਖਮੀ ਹੋ ਗਿਆ ਸੀ ਪਰ ਪੰਜ ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ।

ਮੁੱਖ ਮੰਤਰੀ ਧਾਮੀ ਨੇ ਅੱਜ ਦੇ ਹਾਦਸੇ ਮਗਰੋਂ ਸੂਬੇ ਵਿੱਚ ਹੈਲੀਕਾਪਟਰ ਸੰਚਾਲਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਧਾਮੀ ਨੇ ਕਿਹਾ ਕਿ ਸੂਬੇ ਵਿੱਚ ਹੈਲੀਕਾਪਟਰ ਸੇਵਾਵਾਂ ਦੇ ਸੰਚਾਲਨ ਲਈ ਇੱਕ ਸਖ਼ਤ ਐਸਓਪੀ (ਸਟੈਂਡਰਡ ਓਪਰੇਟਿੰਗ ਪ੍ਰਕਿਰਿਆ) ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਹੈਲੀਕਾਪਟਰ ਦੀ ਤਕਨੀਕੀ ਸਥਿਤੀ ਦੀ ਪੂਰੀ ਜਾਂਚ ਲਾਜ਼ਮੀ ਕੀਤੀ ਜਾਵੇ। ਹੈਲੀ ਸੰਚਾਲਨ ਤੋਂ ਪਹਿਲਾਂ ਮੌਸਮ ਦੀ ਸਥਿਤੀ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਤਕਨੀਕੀ ਮਾਹਿਰਾਂ ਦੀ ਇੱਕ ਕਮੇਟੀ ਬਣਾਉਣ ਦੇ ਨਿਰਦੇਸ਼ ਹਨ, ਜੋ ਹੈਲੀ ਸੰਚਾਲਨ ਦੇ ਸਾਰੇ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਦੀ ਚੰਗੀ ਤਰ੍ਹਾਂ ਸਮੀਖਿਆ ਕਰਨ ਤੋਂ ਬਾਅਦ ਐੱਸਓਪੀ ਤਿਆਰ ਕਰੇਗੀ।

ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਮੇਟੀ ਯਕੀਨੀ ਬਣਾਏਗੀ ਕਿ ਹੈਲੀ ਸੇਵਾਵਾਂ ਦਾ ਸੰਚਾਲਨ ਪੂਰੀ ਤਰ੍ਹਾਂ ਸੁਰੱਖਿਅਤ, ਪਾਰਦਰਸ਼ੀ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਵੇ।

ਧਾਮੀ ਨੇ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਪਿਛਲੇ ਸਮੇਂ ਵਿੱਚ ਵਾਪਰੇ ਹੈਲੀਕਾਪਟਰ ਹਾਦਸਿਆਂ ਦੀ ਜਾਂਚ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਪਹਿਲਾਂ ਹੋਏ ਹੈਲੀਕਾਪਟਰ ਹਾਦਸਿਆਂ ਦੇ ਨਾਲ-ਨਾਲ ਅੱਜ ਦੇ ਹਾਦਸੇ ਬਾਰੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਹ ਕਮੇਟੀ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਦੋਸ਼ੀ ਵਿਅਕਤੀਆਂ ਜਾਂ ਸੰਸਥਾਵਾਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਤੀਰਥ ਯਾਤਰਾ, ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਸੇਵਾਵਾਂ ਲਈ ਸੂਬੇ ਵਿੱਚ ਹੈਲੀ ਸੇਵਾਵਾਂ ਦੀ ਮਹੱਤਤਾ ਬਹੁਤ ਜ਼ਿਆਦਾ ਹੈ, ਇਸ ਲਈ ਇਨ੍ਹਾਂ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ।

ਉੱਤਰਾਖੰਡ ਵਿਚ ਚਾਰ ਧਾਮਾਂ ਲਈ ਹੈਲੀਕਾਪਟਰ ਸੇਵਾ ਦੋ ਦਿਨਾਂ ਲਈ ਬੰਦ

ਉੱਤਰਾਖੰਡ ਵਿਚ ਐਤਵਾਰ ਨੂੰ ਕੇਦਾਰਨਾਥ ਕੋਲ ਹੋਏ ਹੈਲੀਕਾਪਟਰ ਹਾਦਸੇ ਮਗਰੋਂ ਚਾਰ ਧਾਮ ਲਈ ਹੈਲੀਕਾਪਟਰ ਸੇਵਾ ਦੋ ਦਿਨਾਂ ਭਾਵ ਸੋਮਵਾਰ ਤੱਕ ਲਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ। ਇਹ ਫੈਸਲਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਲਿਆ ਗਿਆ ਹੈ। ਉਨ੍ਹਾਂ ਹੈਲੀਕਾਪਟਰ ਉਡਾਣਾਂ ਦੇ ਬਿਹਤਰ ਤਾਲਮੇਲ ਲਈ ‘ਕਮਾਂਡ ਤੇ ਕੋਆਰਡੀਨੇਸ਼ਨ ਸੈਂਟਰ’ ਸਥਾਪਤ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।

Advertisement
Tags :
Helicopter crashes near Kedarnath shrine