ਯੂਪੀ ਦੇ ਸਹਾਰਨਪੁਰ ’ਚ ਅਪਾਚੇ ਹੈਲੀਕਾਪਟਰ ਦੀ ‘ਇਹਤਿਆਤੀ ਲੈਂਡਿੰਗ’, ਦੋਵੇਂ ਪਾਇਲਟ ਸੁਰੱਖਿਅਤ
10:16 PM Jun 06, 2025 IST
ਨਵੀਂ ਦਿੱਲੀ, 6 ਜੂਨ
Advertisement
ਭਾਰਤੀ ਹਵਾਈ ਸੈਨਾ ਦੇ ਅਪਾਚੇ ਹੈਲੀਕਾਪਟਰ ਨੂੰ ਰੁਟੀਨ ਗੇੜੀ ਦੌਰਾਨ ਤਕਨੀਕੀ ਨੁਕਸ ਕਰਕੇ ਅੱਜ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ‘ਇਹਤਿਆਤ ਵਜੋਂ ਉੱਤਰਨਾ’ ਪਿਆ। ਅਧਿਕਾਰੀਆਂ ਨੇ ਕਿਹਾ ਕਿ ਹੈਲੀਕਾਪਟਰ ਦਾ ਪਾਇਲਟ ਤੇ ਸਹਿ-ਪਾਇਲਟ ਸੁਰੱਖਿਅਤ ਹਨ।
ਇੱਕ ਸੀਨੀਅਰ IAF ਅਧਿਕਾਰੀ ਨੇ ਦੱਸਿਆ ਕਿ ਇੱਕ ਅਪਾਚੇ ਹੈਲੀਕਾਪਟਰ ਨੂੰ ਤਕਨੀਕੀ ਸਮੱਸਿਆ ਕਾਰਨ ਸਵੇਰੇ 11 ਵਜੇ ਦੇ ਕਰੀਬ ਸਹਾਰਨਪੁਰ ਵਿੱਚ ‘ਸਾਵਧਾਨੀ ਵਜੋਂ ਲੈਂਡਿੰਗ’ ਕਰਨੀ ਪਈ। ਲੈਂਡਿੰਗ ਤੋਂ ਬਾਅਦ ਸਾਰੀਆਂ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ ਅਤੇ ਹੈਲੀਕਾਪਟਰ ਨੂੰ ਸੇਵਾਯੋਗ ਬਣਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਪਾਇਲਟ ਅਤੇ ਸਹਿ-ਪਾਇਲਟ ਦੋਵੇਂ ਹੈਲੀਕਾਪਟਰ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਸਰਸਾਵਾ ਏਅਰਬੇਸ ਲਈ ਰਵਾਨਾ ਹੋ ਗਏ। -ਪੀਟੀਆਈ
Advertisement
Advertisement