ਮਹਿਲਾ ਕ੍ਰਿਕਟ: ਆਇਰਲੈਂਡ ’ਤੇ ਭਾਰਤ ਖ਼ਿਲਾਫ਼ ਸੁਸਤ ਓਵਰ ਰੇਟ ਲਈ ਮੈਚ ਫੀਸ ਦਾ 10 ਫ਼ੀਸਦ ਜੁਰਮਾਨਾ
06:47 AM Jan 17, 2025 IST
ਰਾਜਕੋਟ:
Advertisement
ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ’ਤੇ ਭਾਰਤ ਖ਼ਿਲਾਫ਼ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿੱਚ ਸੁਸਤ ਓਵਰ ਲਈ ਅੱਜ ਮੈਚ ਫੀਸ ਦਾ 10 ਫੀਸਦ ਜੁਰਮਾਨਾ ਲਗਾਇਆ ਗਿਆ। ਭਾਰਤ ਨੇ ਇਸ ਮੈਚ ਨੂੰ 304 ਦੌੜਾਂ ਨਾਲ ਜਿੱਤ ਕੇ ਲੜੀ ਕਲੀਨ ਸਵੀਪ ਕੀਤੀ। ਮੇਜ਼ਬਾਨ ਟੀਮ ਨੇ ਸਮ੍ਰਿਤੀ ਮੰਧਾਨਾ (135) ਅਤੇ ਪ੍ਰਤਿਕਾ ਰਾਵਲ (154) ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਪੰਜ ਵਿਕਟਾਂ ’ਤੇ 435 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਹ ਕਿਸੇ ਵੀ ਭਾਰਤੀ ਟੀਮ (ਪੁਰਸ਼ ਜਾਂ ਮਹਿਲਾ) ਦਾ ਇਕ ਰੋਜ਼ਾ ਵਿੱਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਆਇਰਲੈਂਡ ਦੀ ਟੀਮ 31.4 ਓਵਰ ਵਿੱਚ 131 ਦੌੜਾਂ ’ਤੇ ਢੇਰ ਹੋ ਗਈ। ਆਇਰਲੈਂਡ ਦੀ ਟੀਮ ਨਿਰਧਾਰਤ ਸਮੇਂ ਤੋਂ ਦੋ ਓਵਰ ਪਿੱਛੇ ਰਹੀ ਜਿਸ ਨਾਲ ਮੈਚ ਰੈਫਰੀਆਂ ਦੇ ਆਈਸੀਸੀ ਕੌਮਾਂਤਰੀ ਪੈਨਲ ਦੀ ਮੈਚ ਰੈਫਰੀ ਜੀਐੱਸ ਲਕਸ਼ਮੀ ਨੇ ਆਇਰਲੈਂਡ ’ਤੇ ਜੁਰਮਾਨਾ ਲਗਾਇਆ। ਮੈਦਾਨੀ ਅੰਪਾਇਰ ਕਿਮ ਕੌਟਨ ਤੇ ਅਕਸ਼ੈ ਟੋਟਰੇ, ਤੀਜੇ ਅੰਪਾਇਰ ਵੀਰੇਂਦਰ ਸ਼ਰਮਾ ਤੇ ਚੌਥੀ ਅੰਪਾਇਰ ਵਰਿੰਦਾ ਰਾਠੀ ਨੇ ਇਹ ਜੁਰਮਾਨਾ ਤੈਅ ਕੀਤਾ। -ਪੀਟੀਆਈ
Advertisement
Advertisement