ਵ੍ਹਾਈਟ ਹਾਊਸ ਵੱਲੋਂ ਏਆਈ ਉਪਕਰਨਾਂ ਬਾਰੇ ਨਿਯਮ ਜਾਰੀ
07:59 AM Mar 29, 2024 IST
ਵਾਸ਼ਿੰਗਟਨ: ਵ੍ਹਾਈਟ ਹਾਊਸ ਵੱਲੋਂ ਅੱਜ ਜਾਰੀ ਕੀਤੇ ਗਏ ਨਿਯਮਾਂ ਤਹਿਤ ਅਮਰੀਕੀ ਸੰਘੀ ਏਜੰਸੀਆਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਦੇ ਮਸਨੂਈ ਬੌਧਿਕਤਾ ਵਾਲੇ ਉਪਕਰਨ ਜਨਤਾ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੇ ਜਾਂ ਉਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਸਬੰਧੀ ਐਲਾਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘ਜਦੋਂ ਸਰਕਾਰੀ ਏਜੰਸੀਆਂ ਏਆਈ ਉਪਕਰਨਾਂ ਦੀ ਵਰਤੋਂ ਕਰਦੀਆਂ ਹਨ ਤਾਂ ਹੁਣ ਸਾਨੂੰ ਉਨ੍ਹਾਂ ਤੋਂ ਇਹ ਪੁਸ਼ਟੀ ਕਰਾਉਣ ਦੀ ਲੋੜ ਹੋਵੇਗੀ ਕਿ ਉਨ੍ਹਾਂ ਦੇ ਉਪਕਰਨ ਅਮਰੀਕੀ ਲੋਕਾਂ ਦੇ ਅਧਿਕਾਰਾਂ ਤੇ ਸੁਰੱਖਿਆ ਨੂੰ ਖਤਰੇ ’ਚ ਤਾਂ ਨਹੀਂ ਪਾਉਂਦੇ।’ ਦਸੰਬਰ ਤੱਕ ਹਰ ਏਜੰਸੀ ਕੋਲ ਠੋਸ ਸੁਰੱਖਿਆ ਉਪਾਵਾਂ ਦਾ ਇੱਕ ਸੈੱਟ ਹੋਣਾ ਚਾਹੀਦਾ ਹੈ ਜੋ ਹਵਾਈ ਅੱਡਿਆਂ ’ਤੇ ਚਿਹਰੇ ਦੀ ਪਛਾਣ ਤੋਂ ਲੈ ਕੇ ਇਲੈਕਟ੍ਰਿਕ ਗਰਿੱਡ ਤੇ ਘਰੇਲੂ ਬੀਮਾ ਨੂੰ ਕੰਟਰੋਲ ਕਰਨ ਵਾਲੇ ਏਆਈ ਉਪਕਰਨਾਂ ਦੀ ਅਗਵਾਈ ਕਰਦੇ ਹਨ। -ਏਪੀ
Advertisement
Advertisement