WhatsApp bans over 9.7 million accounts: ਵਟਸਐਪ ਨੇ ਭਾਰਤ ਵਿੱਚ ਫਰਵਰੀ ਦੌਰਾਨ 97 ਲੱਖ ਖਾਤੇ ਬੰਦ ਕੀਤੇ
04:28 PM Apr 01, 2025 IST
ਨਵੀਂ ਦਿੱਲੀ, 1 ਅਪਰੈਲ
ਵਟਸਐਪ ਨੇ ਭਾਰਤ ਵਿਚ ਫਰਵਰੀ ਮਹੀਨੇ ਦੌਰਾਨ 97 ਲੱਖ ਖਾਤੇ ਬੰਦ ਕਰ ਦਿੱਤੇ ਹਨ, ਇਨ੍ਹਾਂ ਖਾਤਾਧਾਰਕਾਂ ’ਤੇ ਇਤਰਾਜ਼ਯੋਗ ਸਮੱਗਰੀ ਅੱਗੇ ਪ੍ਰਸਾਰਤ ਕਰਨ ਦੇ ਦੋਸ਼ ਲੱਗੇ ਹਨ। ਇਨ੍ਹਾਂ ਵਿਚੋਂ 14 ਲੱਖ ਖਾਤਿਆਂ ’ਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਦੇ ਦੋਸ਼ ਹੇਠ ਪਹਿਲਾਂ ਹੀ ਰੋਕ ਲਾ ਦਿੱਤੀ ਗਈ ਸੀ। ਮੈਟਾ ਦੀ ਮਾਲਕੀ ਵਾਲੀ ਕੰਪਨੀ ਨੇ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਵਟਸਐਪ ਖਾਤਾਧਾਰਕਾਂ ਨੂੰ ਨੇਮਾਂ ਦਾ ਪਾਲਣ ਕਰਨ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭੜਕਾਊ ਸੰਦੇਸ਼ ਨੂੰ ਬਲਕ ਵਿਚ ਅੱਗੇ ਨਾ ਭੇਜਿਆ ਜਾਵੇ ਤੇ ਇਸ ਦੀ ਸਚਾਈ ਦੀ ਘੋਖ ਕੀਤੀ ਜਾਵੇ।
Advertisement
ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ,ਮਾਹਰਾਂ ਤੇ ਹੋਰ ਨਵੀਨਤਮ ਤਕਨਾਲੋਜੀਆਂ ਦੀ ਮਦਦ ਲੈ ਰਹੇ ਹਨ ਤਾਂਕਿ ਇਸ ਪਲੈਟਫਾਰਮ ’ਤੇ ਖਾਤਾਧਾਰਕਾਂ ਦੀ ਨਿੱਜਤਾ ਪ੍ਰਭਾਵਿਤ ਨਾ ਹੋਵੇ ਤੇ ਉਹ ਸੁਰੱਖਿਅਤ ਰਹਿਣ।
Advertisement
Advertisement