ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਜੇ ਸਾਂਪਲਾ ਨੇ ਬੀਐੱਸਐੱਫ ਕੈਂਪ ਜਾ ਕੇ ਰੱਖੜੀ ਦਾ ਤਿਉਹਾਰ ਮਨਾਇਆ

09:16 AM Aug 30, 2023 IST
featuredImage featuredImage
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਬੀਐੱਸਐਫ ਕੈਂਪ ਖੜਕਾਂ ਵਿੱਚ ਮਹਿਲਾ ਰੰਗਰੂਟਾਂ ਤੋਂ ਰੱਖੜੀ ਬੰਨਵਾਉਂਦੇ ਹੋਏ। -ਫੋਟੋ-ਹਰਪ੍ਰੀਤ ਕੌਰ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਅਗਸਤ
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਬੀ.ਐਸ.ਐਫ ਕੈਂਪ ਖੜਕਾਂ ਵਿਖੇ ਸਾਬਕਾ ਨਗਰ ਕੌਂਸਲਰ ਨੀਤੀ ਤਲਵਾੜ ਦੀ ਅਗਵਾਈ ਹੇਠ ਮਨਾਏ ਗਏ ਰੱਖੜੀ ਸਮਾਗਮ ’ਚ ਹਿੱਸਾ ਲੈਂਦਿਆਂ ਮਹਿਲਾ ਰੰਗਰੂਟਾਂ ਤੋਂ ਰੱਖੜੀ ਬਨਵਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੀਮਾ ਦੀ ਸੁਰੱਖਿਆ ਕਰਨ ਵਾਲੇ ਵੀਰਾਂ ਦੇ ਪਰਿਵਾਰਾਂ ਅਤੇ ਵੀਰ ਭੈਣਾਂ ਤੋਂ ਰੱਖੜੀ ਬਨਵਾ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਨੀਤੀ ਤਲਵਾੜ ਨੇ ਕਿਹਾ ਕਿ ਰੱਖੜੀ ਦੇ ਪਵਿੱਤਰ ਧਾਗੇ ਨਾਲ ਉਨ੍ਹਾਂ ਨੇ ਆਪਣੇ ਭਰਾਵਾਂ ਦੀ ਭਲਾਈ ਅਤੇ ਦੇਸ਼ ਦੀ ਰੱਖਿਆ ਦਾ ਪ੍ਰਣ ਸੂਤਰ ਵੀ ਬੰਨ੍ਹਿਆ ਹੈ। ਯੂਥ ਡਿਵੈਲਪਮੈਂਟ ਬੋਰਡ ਦੇ ਸਾਬਕਾ ਪ੍ਰਧਾਨ ਸੰਜੀਵ ਤਲਵਾੜ ਨੇ ਵੀ ਬੀ.ਐਸ.ਐਫ ਰੰਗਰੂਟਾਂ ਤੋਂ ਰੱਖੜੀ ਬਨਵਾਈ।

Advertisement

Advertisement