ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਨਦੀ ’ਚ ਮਾਰੀ ਛਾਲ
05:19 AM Jun 17, 2025 IST
ਪੱਤਰ ਪ੍ਰੇਰਕ
ਕਪੂਰਥਲਾ, 16 ਜੂਨ
ਸੁਲਤਾਨਪੁਰ ਲੋਧੀ ’ਚ ਕਾਲੀ ਵੇਈਂ ਨਦੀ ਵਿੱਚ 24 ਸਾਲਾ ਨੌਜਵਾਨ ਨੇ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਝੁੱਗੀਆਂ ਬੰਧੂ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਜਰਮਨ ਸਿੰਘ ਨੇ ਦੱਸਿਆ ਕਿ ਉਹ ਕਰਜ਼ੇ ਕਾਰਨ ਪ੍ਰੇਸ਼ਾਨ ਸੀ। ਇਸ ਕਾਰਨ ਉਹ ਵੇਈਂ ਨਦੀ ਵਿੱਚ ਛਾਲ ਮਾਰਨ ਲੱਗਿਆ ਹੈ। ਉਸ ਦੇ ਵਾਰ-ਵਾਰ ਸਮਝਾਉਣ ਪਿੱਛੋਂ ਵੀ ਉਹ ਨਹੀਂ ਮੰਨਿਆ ਤੇ ਕਹਿਣ ਲੱਗਿਆ ਕਿ ਮੋਟਰਸਾਈਕਲ ਇੱਥੇ ਹੀ ਖੜ੍ਹਾ ਹੈ ਇਸ ਨੂੰ ਲੈ ਜਾਣਾ। ਇਸ ਤੋਂ ਬਾਅਦ ਜਦੋਂ ਉਹ ਆਪਣੇ ਭਰਾ ਦੀ ਭਾਲ ਵਿੱਚ ਮਾਛੀ ਜੋਆ ਪੁਲ ਨੇੜੇ ਪੁੱਜਾ ਤਾਂ ਉੱਥੇ ਉਸ ਦਾ ਮੋਟਰਸਾਈਕਲ ਖੜ੍ਹਾ ਸੀ ਜਿਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਧਰੇ ਨਹੀਂ ਮਿਲਿਆ। ਸੁਲਤਾਨਪੁਰ ਲੋਧੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਸੀ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇਸ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਰਖਵਾ ਦਿੱਤੀ ਹੈ।
Advertisement
Advertisement