ਕੋਹਲੀ ਦੀ ਵੀਡੀਓ ’ਤੇ ਉਤਰਾਖੰਡ ਤੇ ਕੇਂਦਰ ਸਰਕਾਰ ਦੀ ਜਵਾਬਤਲਬੀ
10:37 PM Sep 18, 2023 IST
ਨੈਨੀਤਾਲ, 18 ਸਤੰਬਰ
ਉਤਰਾਖੰਡ ਦੀ ਹਾਈ ਕੋਰਟ ਨੇ ਕ੍ਰਿਕਟਰ ਵਿਰਾਟ ਕੋਹਲੀ ਵੱਲੋਂ ਬੱਚਿਆਂ ਲਈ ਖੇਡ ਮੈਦਾਨਾਂ ਦੀ ਘਾਟ ਸਬੰਧੀ ਜਾਰੀ ਵੀਡੀਓ ਦਾ ਆਪੂ ਨੋਟਿਸ ਲੈਂਦਿਆਂ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਦੋ ਹਫ਼ਤਿਆਂ ਵਿੱਚ ਜਵਾਬ ਮੰਗ ਲਿਆ ਹੈ। ਚੀਫ ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰਾਕੇਸ਼ ਥਪਲਿਆਲ ਦੀ ਡਿਵੀਜ਼ਨ ਬੈਂਚ ਨੇ ਉਤਰਾਖੰਡ ਦੇ ਖੇਡ ਸਕੱਤਰ, ਸ਼ਹਿਰੀ ਵਿਕਾਸ ਸਕੱਤਰ ਅਤੇ ਯੁਵਾ ਤੇ ਖੇਡ ਸਕੱਤਰ, ਭਾਰਤ ਸਰਕਾਰ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ। -ਪੀਟੀਆਈ
Advertisement
Advertisement