ਭਾਰਤ ਤੇ ਸਾਇਪ੍ਰਸ ਪੱਛਮੀ ਏਸ਼ੀਆ ਤੇ ਯੂਰਪ ਵਿਚ ਜਾਰੀ ਟਕਰਾਅ ਤੋਂ ‘ਚਿੰਤਤ’: ਮੋਦੀ
03:32 PM Jun 16, 2025 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਇਪ੍ਰਸ ਦੇ ਰਾਸ਼ਟਰਪਤੀ Nikos Christodoulides ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਰਾਇਟਰਜ਼
ਨਿਕੋਸੀਆ, 16 ਜੂਨ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਤੇ ਸਾਇਪ੍ਰਸ ਦੇ ਰਾਸ਼ਟਰਪਤੀ Nikos Christodoulides ਨੇ ਪੱਛਮੀ ਏਸ਼ੀਆ ਤੇ ਯੂਰਪ ਵਿਚ ਜਾਰੀ ਟਕਰਾਅ ’ਤੇ ‘ਵੱਡਾ ਫ਼ਿਕਰ’ ਜਤਾਇਆ ਹੈ ਤੇ ਉਨ੍ਹਾਂ ਦੋਵਾਂ ਦਾ ਇਹ ਮੰਨਣਾ ਹੈ ਕਿ ‘ਇਹ ਜੰਗ ਦਾ ਯੁੱਗ ਨਹੀਂ’ ਹੈ। ਸ੍ਰੀ ਮੋਦੀ ਨੇ ਇੱਥੇ ਕ੍ਰਿਸਟੋਡੂਲਾਈਡਜ਼ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਉਪਰੋਕਤ ਟਿੱਪਣੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਦੋਵਾਂ ਨੇ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਚੱਲ ਰਹੇ ਟਕਰਾਅ ’ਤੇ ਚਿੰਤਾ ਪ੍ਰਗਟ ਕੀਤੀ। ਇਸ ਟਕਰਾਅ ਦਾ ਨਕਾਰਾਤਮਕ ਅਸਰ ਸਿਰਫ ਉਨ੍ਹਾਂ ਖੇਤਰਾਂ ਤੱਕ ਸੀਮਤ ਨਹੀਂ ਹੈ। ਅਸੀਂ ਦੋਵੇਂ ਮੰਨਦੇ ਹਾਂ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਗੱਲਬਾਤ ਰਾਹੀਂ ਹੱਲ ਅਤੇ ਸਥਿਰਤਾ ਦੀ ਬਹਾਲੀ ਮਾਨਵਤਾ ਦਾ ਸੱਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਭਾਰਤ-ਸਾਇਪ੍ਰਸ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਲਿਖਣ ਦਾ ‘ਸੁਨਹਿਰੀ ਮੌਕਾ’ ਸੀ। -ਪੀਟੀਆਈ
Advertisement
Advertisement