US and China ਅਮਰੀਕਾ ਤੇ ਚੀਨ ਨੇ ਇਕ-ਦੂਜੇ ’ਤੇ ਟੈਕਸ ਘਟਾਇਆ
05:46 PM May 12, 2025 IST
ਜਨੇਵਾ, 12 ਮਈ
Advertisement
US to cut tariffs on Chinese goods to 30%, Beijing to tax 10% for 90 days ਅਮਰੀਕਾ ਅਤੇ ਚੀਨ ਨੇ ਇਕ ਦੂਜੇ ’ਤੇ ਟੈਕਸ ਘਟਾ ਦਿੱਤਾ ਹੈ ਤੇ ਉਹ ਇਕ-ਦੂਜੇ ’ਤੇ ਲਾਏ ਵਾਧੂ ਟੈਕਸਾਂ ’ਚੋਂ ਜ਼ਿਆਦਾਤਰ ’ਤੇ 90 ਦਿਨਾਂ ਦੀ ਰੋਕ ਲਗਾਉਣ ਲਈ ਸਹਿਮਤ ਹੋ ਗਏ ਹਨ। ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਵਸਤਾਂ ’ਤੇ 145 ਫ਼ੀਸਦ ਟੈਕਸ ਨੂੰ ਘਟਾ ਕੇ 30 ਫ਼ੀਸਦ ਕਰਨ ਜਦਕਿ ਚੀਨ ਨੇ ਅਮਰੀਕੀ ਵਸਤਾਂ ’ਤੇ ਟੈਕਸ ਘਟਾ ਕੇ 10 ਫ਼ੀਸਦ ਕਰਨ ’ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਜਨੇਵਾ ’ਚ ਪ੍ਰੈੱਸ ਕਾਨਫਰੰਸ ਕਰਕੇ ਟੈਕਸਾਂ ’ਚ ਕਟੌਤੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੇ ਵਪਾਰਕ ਮੁੱਦਿਆਂ ’ਤੇ ਚਰਚਾ ਜਾਰੀ ਰੱਖਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਚੀਨ ਨੇ ਆਸ ਜਤਾਈ ਕਿ ਅਮਰੀਕਾ ਇਕਪਾਸੜ ਟੈਕਸ ਵਿਚ ਵਾਧਾ ਨਹੀਂ ਕਰੇਗਾ।
Advertisement
Advertisement