ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਲਾਦੇਸ਼ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਸੀ, ਪਰ ਕੁਝ ਹਮੇਸ਼ਾ ਗਲਤ ਹੁੰਦਾ ਰਿਹਾ: ਯੂਨਸ

10:40 AM Jun 12, 2025 IST
featuredImage featuredImage
ਪ੍ਰੋ. ਮੁਹੰਮਦ ਯੂਨਸ

ਲੰਡਨ, 12 ਜੂਨ

Advertisement

ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਅੰਤਰਿਮ ਸਰਕਾਰ ਭਾਰਤ ਨਾਲ ਚੰਗੇ ਸਬੰਧ ਚਾਹੁੰਦੀ ਸੀ, ਪਰ ਕੁਝ ਹਮੇਸ਼ਾ ਗਲਤ ਹੁੰਦਾ ਰਿਹਾ। ਬੁੱਧਵਾਰ ਨੂੰ ਲੰਡਨ ਵਿੱਚ ਚੈਥਮ ਹਾਊਸ ਥਿੰਕ ਟੈਂਕ ਦੇ ਡਾਇਰੈਕਟਰ ਬ੍ਰੋਨਵੇਨ ਮੈਡੌਕਸ ਨਾਲ ਗੱਲਬਾਤ ਦੌਰਾਨ ਯੂਨਸ ਨੇ ਭਾਰਤ ਨਾਲ ਦੁਵੱਲੇ ਸਬੰਧਾਂ ਅਤੇ ਦੇਸ਼ ਲਈ ਲੋਕਤੰਤਰੀ ਰੋਡਮੈਪ ਸਮੇਤ ਕਈ ਮੁੱਦਿਆਂ ਨੂੰ ਸੰਬੋਧਿਤ ਕੀਤਾ।

ਮੈਡੌਕਸ ਨੇ ਭਾਰਤ ਤੋਂ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕਰਨ ਵਾਲੇ ਇੱਕ ਗੈਰ-ਰਸਮੀ ਕੂਟਨੀਤਕ ਨੋਟ ਦਾ ਹਵਾਲਾ ਦਿੱਤਾ ਅਤੇ ਇਸ ਮਾਮਲੇ ਬਾਰੇ ਪੁੱਛਿਆ। ਯੂਨਸ ਨੇ ਕਿਹਾ, ‘‘ਇਹ ਜਾਰੀ ਰਹੇਗਾ... ਅਸੀਂ ਚਾਹੁੰਦੇ ਹਾਂ ਕਿ ਪੂਰੀ ਪ੍ਰਕਿਰਿਆ ਕਾਨੂੰਨੀ ਹੋਵੇ, ਬਹੁਤ ਸਹੀ ਹੋਵੇ... ਅਸੀਂ ਭਾਰਤ ਨਾਲ ਸਭ ਤੋਂ ਵਧੀਆ ਸਬੰਧ ਬਣਾਉਣਾ ਚਾਹੁੰਦੇ ਹਾਂ। ਇਹ ਸਾਡਾ ਗੁਆਂਢੀ ਹੈ, ਅਸੀਂ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਮੱਸਿਆ ਨਹੀਂ ਚਾਹੁੰਦੇ।’’

Advertisement

ਉਨ੍ਹਾਂ ਕਿਹਾ ਕਿ ਭਾਰਤੀ ਪ੍ਰੈਸ ਤੋਂ ਆਉਣ ਵਾਲੀਆਂ ਸਾਰੀਆਂ ਜਾਅਲੀ ਖ਼ਬਰਾਂ ਕਾਰਨ ਹਰ ਵਾਰ ਚੀਜ਼ਾਂ ਗਲਤ ਹੋ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਸਦਾ(ਖਬਰਾਂ ਦਾ) ਸਿਖਰ ’ਤੇ ਨੀਤੀ ਨਿਰਮਾਤਾਵਾਂ ਨਾਲ ਸਬੰਧ ਹੈ।

ਹਸੀਨਾ ਬਾਰੇ ਭਾਰਤ ਦੀ ਅਸਪਸ਼ਟ ਭੂਮਿਕਾ ਸਬੰਧੀ ਇੱਕ ਸਰੋਤੇ ਦੇ ਸਵਾਲ ’ਤੇ ਯੂਨਸ ਨੇ ਜਵਾਬ ਦਿੱਤਾ, ‘‘ਸਾਰਾ ਗੁੱਸਾ (ਹਸੀਨਾ ਵਿਰੁੱਧ) ਹੁਣ ਭਾਰਤ ਵਿਰੁੱਧ ਤਬਦੀਲ ਹੋ ਗਿਆ ਹੈ ਕਿਉਂਕਿ ਉਹ ਉੱਥੇ ਗਈ ਸੀ।’’ ਉਨ੍ਹਾਂ ਕਿਹਾ ਕਿ, ‘‘ਜਦੋਂ ਮੈਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਸਿਰਫ਼ ਇਹ ਕਿਹਾ ਕਿ ਤੁਸੀਂ ਉਸਦੀ ਮੇਜ਼ਬਾਨੀ ਕਰਨਾ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਉਸ ਨੀਤੀ ਨੂੰ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ। ਪਰ ਕਿਰਪਾ ਕਰਕੇ ਇਹ ਯਕੀਨੀ ਬਣਾਉਣ ਵਿੱਚ ਸਾਡੀ ਮਦਦ ਕਰੋ ਕਿ ਉਹ ਬੰਗਲਾਦੇਸ਼ੀ ਲੋਕਾਂ ਨਾਲ ਉਸ ਤਰ੍ਹਾਂ ਨਾ ਬੋਲੇ ​​ਜਿਸ ਤਰ੍ਹਾਂ ਉਹ (ਆਨਲਾਈਨ ਪ੍ਰਤੀਕਿਰਿਆ) ਕਰ ਰਹੀ ਹੈ।’’

ਇਸ ਦੌਰਾਨ ਯੂਨਸ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਕਿਹਾ ਕਿ ਹਸੀਨਾ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਬੀਤੇ ਸਮੇਂ ਦੌਰਾਨ ਬੰਗਲਾ ਦੇਸ਼ ਵਿਚੋਂ ਹਸੀਨਾ ਦੀ ਬੇਦਖਲੀ ਤੋਂ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਨੇੜਲੇ ਸਬੰਧ ਤਣਾਅ ਵਿੱਚ ਆ ਗਏ। -ਪੀਟੀਆਈ

Advertisement