ਅਮਰੀਕਾ: ਸਹੂਲਤ ਕੇਂਦਰ ਵਿੱਚ ਅੱਗ ਲੱਗਣ ਕਾਰਨ 10 ਵਿਅਕਤੀ ਜ਼ਖਮੀ
08:32 AM Mar 14, 2025 IST
ਡੈਨਵਰ, 14 ਮਾਰਚ
Advertisement
ਅਮਰੀਕਾ ਦੇ ਡੈਨਵਰ ਵਿੱਚ ਦਿਵਿਆਂਗ ਲੋਕਾਂ ਅਤੇ ਲੋੜਵੰਦਾਂ ਲਈ ਇੱਕ ਆਵਾਸ ਸਹੂਲਤ ਕੇਂਦਰ ਵਿੱਚ ਧਮਾਕਿਆਂ ਅਤੇ ਟ੍ਰਾਂਸਫਾਰਮਰ ਵਿੱਚ ਆਗ ਲੱਗਣ ਨਾਲ 10 ਵਿਅਕਤੀ ਜ਼ਖਮੀ ਹੋ ਗਏ। ਡੈਨਵਰ ਫਾਇਰ ਵਿਭਾਗ ਦੇ ਇੱਕ ਬਿਆਨ ਦੇ ਅਨੁਸਾਰ ਇਹ ਘਟਨਾ ਈਸਟਰਨ ਸਟਾਰ ਮੈਸੋਨਿਕ ਰਿਟਾਇਰਮੈਂਟ ਕੈਂਪਸ ਵਿੱਚ ਵਾਪਰੀ ਅਤੇ ਫਾਇਰ ਫਾਈਟਰਾਂ ਨੇ ਮੌਕੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ ਹੈ। ਵਿਭਾਗ ਦੇ ਅਧਿਕਾਰੀ ਕੈਪਟਨ ਲੂਇਸ ਸੇਡੀਲੋ ਨੇ ਦੱਸਿਆ ਕਿ ਘਟਨਾ ਤੋਂ ਬਾਅਦ 87 ਲੋਕਾਂ ਨੂੰ ਆਵਾਸੀ ਕੇਂਦਰ ਤੋਂ ਬਾਹਰ ਕੱਢ ਲਿਆ ਗਿਆ ਅਤੇ ਉਸਨੂੰ ਬੰਦ ਕਰ ਦਿੱਤਾ ਗਿਆ ਹੈ। ਕੋਲੋਰਾਡੋ ਦੇ ਅਮਰੀਕਨ ਰੈਡ ਕ੍ਰਾਸ' ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਕਿ ਘਟਨਾ ਤੋਂ ਬਾਅਦ ਉਹਨਾਂ ਦੀ ਆਪਦਾ ਟੀਮ ਨੇ ਵੀ ਮਦਦ ਕੀਤੀ ਅਤੇ ਕੇਂਦਰ ਤੋਂ ਕੱਢੇ ਗਏ ਲੋਕਾਂ ਲਈ ਸੁਰੱਖਿਅਤ ਅਸਥਾਈ ਆਵਾਸ ਦੀ ਤਲਾਸ਼ ਕਰ ਰਹੀ ਹੈ। -ਏਪੀ
Advertisement
Advertisement