ਬਠਿੰਡਾ ’ਚ ਅਣਪਛਾਤੀ ਲਾਸ਼ ਬਰਾਮਦ
07:21 AM Jan 22, 2025 IST
ਪੱਤਰ ਪ੍ਰੇਰਕ
ਬਠਿੰਡਾ, 21 ਜਨਵਰੀ
ਬਠਿੰਡਾ-ਡੱਬਵਾਲੀ ਰੋਡ ’ਤੇ ਕਾਰ ਏਜੰਸੀ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਥਾਣਾ ਵਰਧਮਾਨ ਦੀ ਪੁਲੀਸ ਟੀਮ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਰਾ ਵਰਕਰਾਂ ਦੀ ਟੀਮ ਅਤੇ ਪੁਲੀਸ ਅਨੁਸਾਰ ਮ੍ਰਿਤਕ ਕੋਲੋਂ ਪਛਾਣ ਪੱਤਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੇ। ਉਕਤ ਵਿਅਕਤੀ ਨੇ ਪੀਲੇ ਰੰਗ ਦੀ ਸ਼ਰਟ ਪਹਿਨੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀਆਂ ਬਾਹਾਂ ‘ਤੇ ਇੰਜੈਕਸ਼ਨ ਦੇ ਕਈ ਨਿਸ਼ਾਨ ਸਨ। ਸਹਾਰਾ ਟੀਮ ਨੇ ਆਸ-ਪਾਸ ਦੇ ਇਲਾਕੇ ਵਿੱਚ ਉਸ ਦੀ ਪਛਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਸਫਲ ਨਹੀਂ ਹੋ ਸਕੀ।
Advertisement
Advertisement