ਉਧਮਪੁਰ: 344 ਕਿਲੋ ਭੁੱਕੀ ਦੇ ਪੌਦਿਆਂ ਸਮੇਤ 1 ਕਾਬੂ
06:21 PM Jul 19, 2024 IST
ਜੰਮੂ, 19 ਜੁਲਾਈ
Advertisement
ਜੰਮੂ ਕਸ਼ਮੀਰ ਦੇ ਉਧਮਪੁਰ ਜ਼ਿਲ੍ਹੇ ਤੋਂ ਪੁਲੀਸ ਨੇ ਕਥਿਤ ਨਸ਼ਾ ਤਸਕਰ ਨੂੰ 344 ਕਿਲੋ ਭੂਕੀ ਦੇ ਪੌਦਿਆਂ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਚੇਨਾਨੀ ਹਾਈਵੇ ‘ਤੇ ਕੀਤੀ ਇਕ ਟੈਂਕਰ ਦੀ ਚੈਕਿੰਗ ਦੌਰਾਨ ਭੁੱਕੀ ਦੇ ਪੌਦਿਆਂ ਨਾਲ ਭਰੀਆਂ 23 ਬੋਰੀਆਂ ਟੈਂਕਰ ਵਿਚੋਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਨਾਲ ਸਬੰਧਤ ਟੈਂਕਰ ਚਾਲਕ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਵਾਹਨ ਜ਼ਬਤ ਕੀਤਾ ਗਿਆ ਹੈ। -ਪੀਟੀਆਈ
Advertisement
Advertisement