ਚੰਡੀਗੜ੍ਹ ਦੇ ਦੋ ਪੁਲੀਸ ਮੁਲਾਜ਼ਮਾਂ ਦਾ ਰਾਸ਼ਟਰਪਤੀ ਮੈਡਲ ਨਾਲ ਹੋਵੇਗਾ ਸਨਮਾਨ
06:51 AM Jan 26, 2024 IST
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪੁਲੀਸ ਦੇ ਦੋ ਮੁਲਾਜ਼ਮਾਂ ਨੂੰ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ 75ਵੇਂ ਗਣਤੰਤਰ ਦਿਵਸ ’ਤੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਏਐੱਸਆਈ ਰਾਜੇਸ਼ ਕੁਮਾਰ ਤਾਇਲ ਤੇ ਏਐੱਸਆਈ ਜੋਗਿੰਦਰ ਸਿੰਘ ਨੂੰ ਵਧੀਆਂ ਸੇਵਾਵਾਂ ਲਈ ਰਾਸ਼ਟਰਪਤੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਰਾਜੇਸ਼ ਤਾਇਲ ਚੰਡੀਗੜ੍ਹ ਸੈਕਟਰ-9 ਵਿਖੇ ਸਥਿਤ ਪੁਲੀਸ ਹੈਡਕੁਆਰਟਰ ਵਿਖੇ ਤਾਇਨਾਤ ਹਨ। ਏਐੱਸਆਈ ਜੋਗਿੰਦਰ ਸਿੰਘ ਥਾਣਾ ਸੈਕਟਰ-34 ਵਿੱਚ ਤਾਇਨਾਤ ਹਨ।
Advertisement
Advertisement