ਅੰਡਰ-ਗਰਾਊਂਡ ਨਾਲੇ ਦੀ ਸਫ਼ਾਈ ਕਰਵਾਉਣ ਦੀ ਮੰਗ
05:45 AM Jun 12, 2025 IST
ਪੱਤਰ ਪ੍ਰੇਰਕ
Advertisement
ਖਰੜ, 11 ਜੂਨ
ਇਥੋਂ ਦੇ ਪ੍ਰਮੁੱਖ ਸ਼ਹਿਰੀ ਰਾਜਿੰਦਰ ਅਗਰਵਾਲ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਾਂਡਰਾਂ ਰੋਡ ਤੇ ਐੱਫਸੀਆਈ ਦੇ ਗੋਦਾਮਾਂ ਵਾਲੀ ਦੀਵਾਰ ਦੇ ਨਾਲ ਪਏ ਹੋਏ ਅੰਡਰ-ਗਰਾਊਂਡ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ। ਉਨਾਂ ਕਿਹਾ ਕਿ ਜੇ ਬਰਸਾਤ ਤੋਂ ਪਹਿਲਾਂ ਇਹ ਸਾਫ ਨਾ ਹੋਇਆ ਤਾਂ ਦੂਸ਼ਿਤ ਪਾਣੀ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਅੰਦਰ ਦਾਖ਼ਲ ਹੋ ਜਾਵੇਗਾ ਜਿਸ ਨਾਲ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਇਸ ਗੱਲ ਵੱਲ ਧਿਆਨ ਦੇਵੇ ਅਤੇ ਇਸ ਨਾਲੇ ਦੀ ਸਫਾਈ ਕਰਵਾਈ ਜਾਵੇ।
Advertisement
Advertisement