ਪੁਲੀਸ ਨਾਕੇ ਤੋਂ ਭੱਜਣ ਦੌਰਾਨ ਦੋ ਕਾਬੂ, ਗੋਲੀ ਲੱਗਣ ਕਾਰਨ ਇਕ ਜ਼ਖਮੀ
10:17 AM Mar 28, 2025 IST
ਅਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇਕਲਾਂ 28, ਮਾਰਚ
Advertisement
ਪੁਲੀਸ ਪਾਰਟੀ ਵੱਲੋਂ ਇਥੇ ਲਗਾਏ ਗਏ ਇਕ ਨਾਕੇ ਤੋਂ ਭੱਜਣ ਮੌਕੇ ਹੋਈ ਗੋਲੀਬਾਰੀ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਅਤੇ ਸੀਆਈਏ ਦੀ ਟੀਮ ਵੱਲੋਂ ਟਰਾਈਡੈਂਟ ਫੈਕਟਰੀ ਨੇੜੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਮਾਨਸਾ ਸਾਈਡ ਤੋ ਇਕ ਗੱਡੀ ਆਈ ਨੂੰ ਪੁਲੀਸ ਪਾਰਟੀ ਵੱਲੋ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀਆਂ ਵੱਲੋਂ ਗੱਡੀ ਅੱਗੇ ਜਾ ਕੇ ਕੱਚੇ ਰਸਤੇ ਵਿੱਚ ਰੋਕ ਫਾਇਰਿੰਗ ਸੁਰੂ ਕਰ ਦਿੱਤੀ ਗਈ। ਇਸ ’ਤੇ ਜਵਾਬੀ ਕਾਰਵਾਈ ਕਰਦੇ ਪੁਲੀਸ ਨੇ ਫਾਇਰਿੰਗ ਕੀਤੀ। ਇਸ ਦੌਰਾਨ ਅਣਪਛਾਤੇ ਵਿਅਕਤੀ ਦੇ ਗੋਲੀ ਪੈਰ ਵਿਚ ਲੱਗੀ ਤੇ ਦੋਵਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement