Trump changes course and delays some tariffs on Mexico and Canada: ਟਰੰਪ ਵੱਲੋਂ ਮੈਕਸਿਕੋ ਅਤੇ ਕੈਨੇਡਾ ’ਤੇ ਟੈਕਸ ਲਾਉਣ ਦਾ ਫੈਸਲਾ ਮੁੜ ਮੁਲਤਵੀ
04:53 PM Mar 07, 2025 IST
ਵਾਸ਼ਿੰਗਟਨ, 7 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਕਸਿਕੋ ਅਤੇ ਕੈਨੇਡਾ ਦੀਆਂ ਦਰਾਮਦ ਵਸਤਾਂ ’ਤੇ 25 ਫੀਸਦੀ ਟੈਕਸ ਲਾਉਣ ਦਾ ਫੈਸਲਾ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਚਾਰ ਮਾਰਚ ਨੂੰ ਦੋਵਾਂ ਦੇਸ਼ਾਂ ’ਤੇ ਟੈਕਸ ਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਨੇ ਚਾਰ ਫਰਵਰੀ ਨੂੰ ਟੈਕਸ ਲਾਉਣ ਦਾ ਐਲਾਨ ਕੀਤਾ ਸੀ ਪਰ ਇਸ ਦੇ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਇਹ ਫੈਸਲਾ ਇਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਸੀ। ਟਰੰਪ ਦੀਆਂ ਟੈਰਿਫ ਯੋਜਨਾਵਾਂ ਨੇ ਸਟਾਕ ਮਾਰਕੀਟ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੂਜੇ ਪਾਸੇ ਟਰੰਪ ਦੇ ਕੈਨੇਡਾ ’ਤੇ ਟੈਕਸ ਲਾਉਣ ਦੀਆਂ ਧਮਕੀਆਂ ਤੋਂ ਬਾਅਦ ਕੈਨੇਡਾ ਵਾਸੀਆਂ ਨੇ ਕਈ ਅਮਰੀਕੀ ਵਸਤਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ।
Advertisement
Advertisement