ਬੈਂਕ ਦੇ ਸਟਰੌਂਗ ਰੂਮ ਤੱਕ ਪੁੱਜਣ ਲਈ ਪੰਜ ਤਾਲੇ ਤੇ ਚਾਰ ਸੀਸੀਟੀਵੀ ਤੋੜੇ
07:10 PM Jun 23, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਦੇਵੀਗੜ੍ਹ, 10 ਜੂਨ
ਕੋਆਪ੍ਰੇਟਿਵ ਬੈਂਕ ਗੱਜੂਮਾਜਰਾ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਦੋ ਵਿਅਕਤੀਆਂ ਨੇ ਤਾਲੇ ਤੋੜ ਦਿੱਤੇ। ਬ੍ਰਾਂਚ ਮੈਨੇਜਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸਵੇਰ ਬੈਂਕ ਪੁੱਜੇ ਤਾਂ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ। ਇਸ ਸਬੰਧੀ ਪੁਲੀਸ ਨੂੰ ਇਤਲਾਹ ਦਿੱਤੀ ਗਈ। ਪੁਲੀਸ ਪਾਰਟੀ ਨੇ ਮੌਕੇ ‘ਤੇ ਦੇਖਿਆ ਕਿ ਚੋਰਾਂ ਨੇ ਸਟਰੌਂਗ ਰੂਮ ਤੱਕ ਪਹੁੰਚਣ ਲਈ ਪੰਜ ਤਾਲੇ ਤੋੜ ਕੇ ਸੇਫ ਨੂੰ ਕਟਰ ਨਾਲ ਕੱਟਿਆ। ਹੈਂਡਲ ਟੁੱਟਣ ਕਾਰਨ ਹੁਣ ਸੇਫ ਖੁੱਲ੍ਹ ਨਹੀਂ ਰਹੀ ਹੈ। ਬ੍ਰਾਂਚ ਮੈਨੇਜਰ ਨੇ ਦੱਸਿਆ ਕਿ ਬੈਂਕ ਦੀ ਸੇਫ ਅੰਦਰ 18 ਲੱਖ ਦੇ ਕਰੀਬ ਨਕਦੀ ਸੀ, ਜਿਸ ਬਾਰੇ ਸੇਫ ਖੁੱਲ੍ਹਣ ‘ਤੇ ਪਤਾ ਚੱਲੇਗਾ ਕਿ ਨਕਦੀ ਚੋਰੀ ਹੋਈ ਜਾਂ ਨਹੀਂ। ਬੈਂਕ ਵਿੱਚ ਲੱਗੇ ਚਾਰ ਸੀਸੀਟੀਵੀ ਕੈਮਰੇ ਵੀ ਚੋਰਾਂ ਵੱਲੋਂ ਤੋੜ ਦਿੱਤੇ ਗਏ ਹਨ। ਥਾਣਾ ਪਸਿਆਣਾ ਦੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement